HOME » Videos » Punjab
Share whatsapp

ਤਰਨਤਾਰਨ- ਸਕੂਲ ਬੱਸ ਤੇ ਟਰੱਕ 'ਚ ਟੱਕਰ, ਦਰਜਨ ਤੋਂ ਵੱਧ ਸਕੂਲੀ ਬੱਚੇ ਜ਼ਖ਼ਮੀ, ਡਰਾਈਵਰ ਗੰਭੀਰ

Punjab | 01:44 PM IST Mar 15, 2019

ਤਰਨਤਾਰਨ ਅਤੇ ਅੰਮ੍ਰਿਤਸਰ ਤੋਂ ਹਾਦਸਿਆਂ ਦੀਆਂ ਖ਼ਬਰਾਂ ਆਈਆਂ ਹਨ। ਤਰਨਤਾਰਨ ਵਿੱਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਹ ਹਾਦਸਾ ਗੋਇੰਦਵਾਲ ਰੋਡ 'ਤੇ ਪਿੰਡ ਭਰੋਵਾਲ ਨੇੜੇ ਵਾਪਰਿਆ। ਹਾਦਸੇ 'ਚ ਦਰਜਨ ਤੋਂ ਵੱਧ ਸਕੂਲੀ ਬੱਚੇ ਜ਼ਖ਼ਮੀ ਹੋ ਗਏ ਜਦਕਿ ਬੱਸ ਡਰਾਈਵਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ। ਅੰਮ੍ਰਿਤਸਰ ਦੇ ਮਾਲ ਰੋਡ ਤੇ ਬੀਆਰਟੀਸੀ ਦੀ ਮੈਟਰੋ ਬੱਸ ਨੇ ਔਡੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਔਡੀ ਦਾ ਚਾਲਕ ਸਾਈਡ ਦਾ ਦਰਵਾਜਾ ਅੰਦਰ ਧਸ ਗਿਆ। ਹਾਦਸੇ ਵਿਚ ਚਾਲਕ ਵਾਲ-ਵਾਲ ਬਚ ਗਿਆ। ਇਸ ਕਾਰਨ ਸੜਕ ਤੇ 2 ਘੰਟੇ ਤੱਕ ਲੰਬਾ ਜਾਮ ਲੱਗਿਆ ਰਿਹਾ।

SHOW MORE