HOME » Videos » Punjab
Share whatsapp

ਲੁਧਿਆਣਾ 'ਚ 10ਵੀਂ ਦੀ ਵਿਦਿਆਰਥਣ ਬਣੇਗੀ ਸਾਧਵੀ

Punjab | 12:02 PM IST Feb 11, 2019

ਪੰਜਾਬ ਦੇ ਲੁਧਿਆਣਾ ਵਿਚ 16 ਸਾਲ ਦੀ ਇਕ ਵਿਦਿਆਰਥਣ ਨੇ ਸੰਸਾਰਿਕ ਮੋਹ-ਮਾਇਆ ਤਿਆਗ ਕੇ ਸਾਧਵੀ ਬਣਨ ਦਾ ਫੈਸਲਾ ਕੀਤਾ ਹੈ। ਉਹ 10 ਫਰਵਰੀ ਨੂੰ ਅਪਣੇ ਗੁਰੂਆਂ ਤੋਂ ਉਪਦੇਸ਼ ਲੈ ਕੇ ਜੈਨ ਸਾਧੂ ਬਣਨਗੀਆਂ।

16 ਸਾਲ ਦੀ ਵਿਦਿਆਰਥਣ ਦਾ ਨਾਮ ਤਾਨੀਆ ਹੈ ਜੋ ਹੁਣ 10ਵੀ ਦੀ ਵਿਦਿਆਰਥਣ ਹੈ। ਤਾਨੀਆ ਨੇ ਦੱਸਿਆ ਕਿ ਉਹ ਉਦੋਂ ਕੇਵਲ 5 ਸਾਲ ਦੀ ਸੀ। ਜਦੋਂ ਉਨ੍ਹਾਂ ਨੇ ਸਾਧਵੀ ਬਣਨ ਦੇ ਬਾਰੇ ਵਿਚ ਸੋਚਿਆ ਸੀ। ਪਰ ਮਾਂ ਨੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਸੀ। ਤਾਨੀਆ ਨੇ ਦੱਸਿਆ, ਮੈਂ 10ਵੀ ਵਿਚ ਪੜ੍ਹਦੀ ਹਾਂ।

ਉਨ੍ਹਾਂ ਨੇ ਅੱਗੇ ਕਿਹਾ, ਮੈਂ ਉਦੋਂ 5 ਸਾਲ ਦੀ ਸੀ ਜਦੋਂ ਮੈਂ ਸਾਧਵੀ ਬਣਨ ਦਾ ਫ਼ੈਸਲਾ ਲਿਆ ਸੀ। ਮੇਰੀ ਮਾਂ ਨੇ ਪਹਿਲਾਂ ਵਿਰੋਧ ਕੀਤਾ ਸੀ ਪਰ ਬਾਅਦ ਵਿਚ ਉਹ ਮੰਨ ਗਈ ਸੀ। ਤਾਨੀਆ ਨੂੰ ਸਾਧਵੀ ਬਣਨ ਦੀ ਪ੍ਰੇਰਨਾ ਅਪਣੀ ਭੈਣ ਤੋਂ ਮਿਲੀ। ਤਾਨੀਆ ਦੀ ਭੈਣ ਮੁਸਕਾਨ ਵੀ ਸਾਧਵੀ ਹੈ।

SHOW MORE