HOME » Top Videos » Punjab
Share whatsapp

ਅੱਤਵਾਦੀ ਜ਼ਾਕਿਰ ਮੂਸਾ ਦੇ ਪੰਜਾਬ 'ਚ ਲੁਕੇ ਹੋਣ ਤੋਂ ਬਾਅਦ ਫਿਰੋਜ਼ਪੁਰ 'ਚ ਸਰਚ-ਆੱਪਰੇਸ਼ਨ ਸ਼ੁਰੂ

Punjab | 06:25 PM IST Dec 06, 2018

ਪੰਜਾਬ ਦੇ ਮਾਲਵਾ ਇਲਾਕੇ ਵਿੱਚ ਜ਼ਾਕਿਰ ਮੂਸਾ ਤੇ ਜੈਸ਼-ਏ-ਮੁਹੰਮਦ ਦੇ 6 ਤੋਂ 8 ਅੱਤਵਾਦੀ ਦੇ ਲੁਕੇ ਹੋਣ ਤੇ ਜ਼ਾਕਿਰ ਮੂਸਾ ਦੇ ਸਿੱਖ ਲਿਬਾਸ ਵਿੱਚ ਪੰਜਾਬ 'ਚ ਛਿਪੇ ਹੋਣ ਦਾ ਆਈਬੀ ਵੱਲੋਂ ਅਲਰਟ ਜਾਰੀ ਕਰਨ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਫਿਰੋਜ਼ਪੁਰ ਪੁਲਿਸ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਬਸਤੀ ਗੁਲਾਬ ਸਿੰਘ ਵਾਲਾ ਦੇ ਘਰਾਂ ਵਿੱਚ ਸਾਰੇ ਇਲਾਕੇ ਨੂੰ ਸੀਲ ਕਰ ਤਲਾਸ਼ੀ ਲੈ ਰਹੀ ਹੈ ਤੇ ਸੜਕਾਂ ਤੇ ਭਾਰੀ ਨਾਕੇ ਲਗਾ ਕੇ ਹਰ ਆਉਣ ਜਾਣ ਵਾਲੇ ਨੂੰ ਚੈੱਕ ਕੀਤਾ ਜਾ ਰਿਹਾ ਹੈ।

ਅੱਜ ਫਿਰੋਜ਼ਪੁਰ ਪੁਲਿਸ ਨੂੰ ਨਵੀਂ ਇਨਪੁੱਟ ਮਿਲਣ ਤੋਂ ਬਾਅਦ ਫਿਰੋਜ਼ਪੁਰ ਵਿੱਚ ਪੈਰਾਮਿਲਟ੍ਰੀ ਫੋਰਸ ਤਾਇਨਾਤ ਕਰਕੇ ਸਰਹੱਦ ਦੇ ਨਾਲ ਲੱਗਦੇ ਜੰਗਲਾਂ ਵਿੱਚ ਸਰਚ-ਆਪਰੇਸ਼ਨ ਚਲਾਇਆ ਗਿਆ। ਭਾਰੀ ਪੁਲਿਸ ਬਲ ਜੰਗਲਾਂ ਵਿੱਚ ਜਗ੍ਹਾ-ਜਗ੍ਹਾ ਤਲਾਸ਼ੀ ਲੈ ਰਹੀ ਹੈ ਤੇ ਸਰਹੱਦ ਦੇ ਨਾਲ ਲੱਗਦੇ ਸਾਰੇ ਇਲਾਕੇ ਵਿੱਚ ਪੁਲਿਸ ਦਾ ਸਰਚ ਆੱਪਰੇਸ਼ਨ ਹਾਲੇ ਵੀ ਜਾਰੀ ਹੈ ਪਰ ਕੋਈ ਵੀ ਪੁਲਿਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉੱਚ-ਅਧਿਕਾਰੀਆਂ ਨੇ ਇਸ 'ਤੇ ਕੁੱਝ ਵੀ ਬੋਲਣ ਤੋਂ ਮਨਾਹੀ ਕਰ ਰੱਖੀ ਹੈ।

SHOW MORE