HOME » Top Videos » Punjab
Share whatsapp

ਸੀਨੀਅਰ ਸਿਟੀਜ਼ਨ ਦਿਵਸ 'ਤੇ ਬਾਬਿਆਂ ਨੇ ਭੰਗੜੇ ਨਾਲ ਬੰਨ੍ਹਿਆ ਰੰਗ

Punjab | 05:22 PM IST Aug 21, 2019

ਅੱਜ ਵਰਲਡ ਸੀਨੀਅਰ ਸਿਟੀਜ਼ਨ ਦਿਵਸ ਦੇਸ਼ ਭਰ ਵਿਚ ਮਨਾਇਆ ਗਿਆ। ਬਠਿੰਡਾ ਵਿਚ ਇਸ ਮੌਕੇ ਇਕ ਖਾਸ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਬਜ਼ੁਰਗਾਂ ਨੇ ਭੰਗੜਾ ਤੇ ਹੋਰ ਪ੍ਰੋਗਰਾਮ ਪੇਸ਼ ਕਰਕੇ ਰੰਗ ਬੰਨ੍ਹਿਆ।

ਇਸ ਮੌਕੇ ਬਜ਼ੁਰਗਾਂ ਨੇ ਅਪੀਲ ਕੀਤੀ ਕਿ ਮਾਪਿਆਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਪੁਰਾਣਾ ਸਭਿਆਚਾਰ ਬਹੁਤ ਵਧੀਆ ਹੁੰਦਾ ਸੀ। ਸਾਰਾ ਪਰਿਵਾਰ ਇਕੱਠਾ ਬੈਠਦਾ ਸੀ। ਅੱਜ ਦੇ ਸਮਿਆਂ ਵਿੱਚ ਕੋਈ ਵੀ ਬੱਚਾ ਆਪਣੇ ਬਜ਼ੁਰਗਾਂ ਨੂੰ ਨਹੀਂ ਬੁਲਾਉਂਦਾ। ਨੌਜਵਾਨ ਪੀੜ੍ਹੀ ਬਜ਼ੁਰਗ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੀ ਹੈ। ਬਜ਼ੁਰਗ ਆਸ਼ਰਮ ਵਿੱਚ ਰਹਿੰਦੇ ਹਨ। ਕੋਈ ਪੈਨਸ਼ਨ ਵੀ ਨਹੀਂ ਮਿਲਦੀ। ਇਸ ਮੌਕੇ ਬਜ਼ੁਰਗਾਂ ਨੇ ਆਖਿਆ ਕਿ ਅੱਜ ਉਨ੍ਹਾਂ ਨੂੰ ਆਪਣੀ ਜਵਾਨੀ ਯਾਦ ਆ ਗਈ ਹੈ।

SHOW MORE