HOME » Videos » Punjab
Share whatsapp

ਅਵਤਾਰ ਸਿੰਘ ਹਿੱਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ, ਬਿਹਾਰ ਦੇ ਮੁੱਖ ਮੰਤਰੀ ਦੀ ਤੁਲਨਾ ਗੁਰੂਆਂ ਨਾਲ ਕੀਤੀ ਸੀ...

Punjab | 01:10 PM IST Jan 28, 2019

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਸਿੱਖ ਗੁਰੂਆਂ ਨਾਲ ਕਰਨ ਦੀ ਜੋ ਗੁਸਤਾਖੀ ਅਵਤਾਰ ਸਿੰਘ ਹਿੱਤ ਵੱਲੋਂ ਕੀਤੀ ਗਈ। ਉਸ ਬਜਰ ਗਲਤੀ ਦੀ ਖਿਮਾ ਜਾਚਨਾ ਲਈ ਉਹ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ , ਜਿੱਥੇ ਹਿੱਤ ਨੇ ਅਕਾਲ ਤਖਤ ਸਾਹਿਬ ਤੇ ਸਿੱਖ ਸੰਗਤ ਸਾਹਮਣੇ ਆਪਣੀ ਗਲਤ ਕਬੂਲਦਿਆਂ ਜਾਣੇ ਅਜਣੇ ਵਿੱਚ ਹੋਈ ਭੁੱਲ ਲਈ ਮੁਆਫੀ ਮੰਗੀ। ਹਿੱਤ ਪਹਿਲਾ ਨਿਮਾਣੇ ਸਿੱਖ ਵਾਂਗ ਦਰਬਾਰ ਸਾਹਿਬ ਨਤਮਸਤਕ ਹੋਏ ਤੇ ਫੇਰ ਅਕਾਲ ਤਖਤ ਅੱਗੇ ਪੇਸ਼ ਹੋਏ ਜਿੱਥੇ ਉਨਾਂ ਪੰਜੇ ਸਿੰਘ ਸਹਿਬਾਨ ਤੇ ਸਿੱਖ ਸੰਗਤ ਤੋਂ ਆਪਣੇ ਵੱਲੋਂ ਕੀਤੀ ਗਲਤੀ ਦੀ ਮੁਆਫੀ ਮੰਗੀ ਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਵਚਨ ਲਿਆ।

ਅਵਾਤਰ ਸਿੰਘ ਹਿੱਤ ਨੇ ਆਪਣੀ ਗਲਤੀ ਕਬੂਲੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨ ਹਰਪ੍ਰੀਤ ਸਿੱਘ ਵੱਲੋਂ ਉਨਾਂ ਨੂੰ  ਬਣਦੀ ਧਰਮਿਕ ਸਜਾ ਦਾ ਐਲਾਨ ਕਰ ਦਿੱਤਾ। ਅਕਾਲ ਤਖਤ ਵੱਲੋਂ ਲਾਈ ਸਜਾ ਮੁਤਾਬਕ ਹਿੱਤ 7 ਦਿਨ ਪਟਾਨ ਸਾਹਿਬ  ਅਤੇ 5 ਦਿਨ  ਸ੍ਰੀ ਹਰਮਿੰਦਰ  ਸਹਿਬ ਵਿਖੇ ਵਰਤਨ ਸਾਫ ਕਰਨ ਦਾ ਨਾਲ ਨਾਲ ਜੋੜੇ ਘਰ ਚ ਸੇਵਾ ਨਿਭਉਣਗੇ। ਇਸ ਤੋਂ ਇਲਾਵਾ ਦੋਵਾਂ ਤਖਤਾਂ ਉਤੇ ਸੇਵਾ ਪੂਰਨ ਹੋਣ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਉਣਗੇ ਤੇ ਬਾਣੀ ਦਾ ਸਰਵਣ ਕਰਨਗੇ। ਇੰਨਾਂ ਦੋਵਾਂ ਥਾਵਾਂ ਉਤੇ 5100-5100 ਰੁਪਏ ਕੜਾਹਿ ਪ੍ਰਸਾਦਿ ਦੀ ਦੇਗ ਕਰਵਾ ਕੇ ਆਪਣੀ ਖਿਮਾ ਯਾਚਨਾ ਲਈ ਅਰਦਾਸ ਕਰਨਗੇ। ਇੰਨਾਂ ਹੀ ਨਹੀਂ ਜਦੋਂ ਤੱਕ ਅਵਤਾਰ ਸਿੰਘ ਹਿੱਤ ਅਕਾਲ ਤਖਤ ਵੱਲੋਂ ਲਾਈ ਸੇਵਾ ਪੂਰੀ ਨਹੀਂ ਕਰ ਖਿਮਾ ਯਾਚਨਾ ਦੀ ਅਰਦਾਸ ਨਹੀਂ ਕਰਵਾ ਲੈਂਦੇ ਉਨਾਂ ਚਿਰ ਉਹ ਕਿਸੇ ਵੀ ਧਾਰਮਿਕ ਸਟੇਜ਼ ਤੇ ਨਹੀਂ ਬੋਲ ਸਕਣਗੇ ਤੇ ਨਾ ਹੀ ਪ੍ਰਬੰਧਕੀ ਕੰਮ-ਕਾਜ ਦੇਖਣਗੇ।

ਜਿਕਰਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 13 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਸਮਾਗਮ ਦੌਰਾਨ ਗੁਰਦੁਆਰਾ ਸ਼ੀਤਲਕੁੰਡ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਰੱਖਿਆ ਗਿਆ ਸੀ।  ਇਸ ਮੌਕੇ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋਂ ਸਿੱਖ ਅਰਦਾਸ ਦੇ ਵਾਕ ਵਰਤੇ ਗਏ। ਜਿਸ ਨੂੰ ਲੈ ਕੇ ਵਿਵਾਦ ਹੋਇਆ ਤੇ ਸ੍ਰੀ ਅਕਾਲਤ ਤਖਤ ਸਾਹਿਬ ਵੱਲੋਂ ਹਿੱਤ ਨੂੰ ਤਲਬ ਕੀਤਾ।

SHOW MORE