HOME » Top Videos » Punjab
Share whatsapp

ਬਠਿੰਡਾ ਟ੍ਰੈਫਿਕ ਪੁਲਿਸ 'ਚ ਤਾਇਨਾਤ ਇਨ੍ਹਾਂ ਦੋ ਮੁਲਾਜ਼ਮ ਦੀ 'ਲੋਕ ਸੇਵਾ' ਦੇ ਚਰਚੇ...

Punjab | 06:48 PM IST Sep 11, 2019

ਬਠਿੰਡਾ ਟ੍ਰੈਫਿਕ ਪੁਲਿਸ ਵਿਚ ਤਾਇਨਾਤ ਦੋ ਮੁਲਾਜ਼ਮ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹਨ। ਇਹ ਮੁਲਜ਼ਮ ਆਪਣੀ ਡਿਊਟੀ ਦੇ ਨਾਲ ਨਾਲ ਲੋਕ ਸੇਵਾ ਵਿਚ ਵੀ ਜੁਟੇ ਹੋਏ ਹਨ। ਇਹ ਮੁਲਾਜ਼ਮ ਸੜਕ ਉੱਤੇ ਜਿੱਥੇ ਵੀ ਕੋਈ ਟੋਆ ਵੇਖਦੇ ਹਨ, ਉਸ ਨੂੰ ਤੁਰਤ ਭਰਦੇ ਹਨ।

ਇਨ੍ਹਾਂ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਿਰਫ ਇਕ ਹੀ ਮਕਸਦ ਹੈ ਕਿ ਇਸ ਕਾਰਨ ਕਿਸੇ ਦੀ ਜਾਨ ਨਾ ਚਲੀ ਜਾਵੇ। ਹੈੱਡ ਕਾਂਸਟੇਬਲ ਗੁਰਬਖ਼ਸ਼ ਸਿੰਘ 2017 ਤੋਂ ਟ੍ਰੈਫਿਕ ਪੁਲਿਸ ਵਿਚ ਨੌਕਰੀ ਕਰ ਰਿਹਾ ਹੈ। ਉਦੋਂ ਤੋਂ ਲੈ ਕੇ ਇਸ ਮੁਲਾਜ਼ਮ ਨੂੰ ਜਿੱਥੇ ਵੀ ਸੜਕ ਉੱਤੇ ਟੋਆ ਦਿੱਸਦਾ ਹੈ ਤਾਂ ਇਹ ਤੁਰਤ ਉਸ ਨੂੰ ਪੂਰ ਦਿੰਦਾ ਹੈ। ਇਹ ਮੁਲਾਜ਼ਮ ਹਮੇਸ਼ਾ ਆਪਣੀ ਗੱਡੀ ਵਿਚ ਕਹੀ, ਇਕ ਬਾਲਟੀ ਤੇ ਹੋਰ ਸਾਮਾਨ ਰੱਖਦਾ ਹੈ।

ਉਸ ਦੇ ਨਾਲ ਹੀ ਡਿਊਟੀ ਕਰਨ ਵਾਲਾ ਮੁਲਾਜ਼ਮ ਮੁਹੰਮਦੀ ਸਿੰਘ ਵੀ ਇਸ ਕੰਮ ਵਿਚ ਮਦਦ ਕਰਦਾ ਹੈ। ਉਸ ਨੇ ਦੱਸਿਆ ਕਿ ਅਜਿਹਾ ਕੰਮ ਕਰ ਕੇ ਜਿੱਥੇ ਵੱਡੇ ਹਾਦਸੇ ਟਾਲੇ ਜਾ ਸਕਦੇ ਹਨ, ਉੱਥੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ।

SHOW MORE