HOME » Videos » Punjab
Share whatsapp

ਹੁਣ ਪੰਜਾਬ ਦੀਆਂ ਧੀਆਂ ਕਰਨਗੀਆਂ ਜ਼ਮੀਨਾਂ ਦੇ ਫ਼ੈਸਲੇ, 7 ਕੁੜੀਆਂ ਬਣੀਆਂ ਪਟਵਾਰੀ

Punjab | 04:47 PM IST Jan 10, 2019

ਪੰਜਾਬ ਵਿੱਚ ਬੀਤੇ ਦਿਨੀਂ ਪਟਵਾਰੀਆਂ ਦੀ ਸਿੱਧੀ ਭਰਤੀ ਹੋਈ ਤੇ ਇਨ੍ਹਾਂ ਭਰਤੀਆਂ ਵਿੱਚ ਲੜਕੀਆਂ ਨੇ ਬਤੌਰ ਪਟਵਾਰੀ ਸਿੱਧਾ ਭਰਤੀ ਹੋ ਕੇ ਕੰਮਕਾਜ ਸੰਭਾਲ ਲਿਆ ਹੈ। ਮਾਲ ਮਹਿਕਮੇ ਦੇ ਅਫ਼ਸਰਾਂ ਦੀ ਮੰਨੀਏ ਤਾਂ ਆਜ਼ਾਦ ਭਾਰਤ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਿਲਾਵਾਂ ਨੇ ਬਤੌਰ ਪਟਵਾਰੀ ਸਿੱਧੀ ਭਰਤੀ ਹਾਸਿਲ ਕੀਤੀ ਹੋਵੇ।

ਜਲੰਧਰ ਵਿੱਚ ਚੁਣੇ ਗਏ 34 ਪਟਵਾਰੀਆਂ ਵਿੱਚ 7 ਮਹਿਲਾ ਪਟਵਾਰੀ ਹਨ ਜਿਨ੍ਹਾਂ ਦੀ ਚੋਣ 2016 ਦੇ ਬੈਚ ਵਿੱਚ ਹੋਈ ਸੀ। ਸਾਲ ਦੀ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਸੋਮਵਾਰ ਨੂੰ ਇਨ੍ਹਾਂ ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ। ਇਨ੍ਹਾਂ 7 ਮਹਿਲਾਵਾਂ ਵਿੱਚੋਂ 4 ਨੇ ਜਲੰਧਰ ਦੇ ਪਟਵਾਰਖਾਨੇ ਵਿੱਚ ਤਾਇਨਾਤ ਇਨ੍ਹਾਂ ਲੜਕੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਉਹ ਇਸ ਨਿਯੁਕਤੀ ਤੋਂ ਬਾਅਦ ਕਾਫ਼ੀ ਉਤਸ਼ਾਹਿਤ ਹਨ ਤੇ ਉਹ ਬੇਝਿਜਕ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੀਆਂ।

SHOW MORE