ਬੁਰੇ ਫਸੇ ਭਗਵੰਤ ਮਾਨ, ਅਕਾਲੀ ਦਲ ਤੋਂ ਬਾਅਦ ਹੁਣ SGPC ਨੇ ਘੇਰਿਆ
Punjab | 06:50 PM IST Jun 26, 2019
ਸੰਸਦ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਭਗਤ ਸਿੰਘ ਨਾਲ ਕਰਨ ਦੇ ਮੁੱਦੇ ਉੱਤੇ 'ਆਪ' ਸੰਸਦ ਮੈਂਬਰ ਭਗਵੰਤ ਮਾਨ ਬੁਰੀ ਤਰ੍ਹਾਂ ਘਿਰਦੇ ਨਜ਼ਰ ਆ ਰਹੇ ਹਨ। ਅਕਾਲੀ ਦਲ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨੇ ਭਗਵੰਤ ਮਾਨ ਨੂੰ ਘੇਰਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਹੈ ਕਿ ਭਗਵੰਤ ਮਾਨ ਨੇ ਵੱਡੀ ਗ਼ਲਤੀ ਕੀਤੀ ਹੈ ਤੇ ਉਸ ਨੂੰ ਤੁਰਤ ਆਪਣੀ ਭੁੱਲ ਬਖ਼ਸ਼ਾਉਣੀ ਚਾਹੀਦੀ ਹੈ।
ਉਧਰ, ਸੁਖਬੀਰ ਬਾਦਲ ਨੇ ਆਖਿਆ ਹੈ ਕਿ ਮਾਨ ਨੇ ਗੁਰੂ ਗੋਬਿੰਦ ਸਿੰਘ ਸਿੰਘ ਦੀ ਤੁਲਨਾ ਇਕ ਮਨੁੱਖ ਨਾਲ ਕਰ ਕੇ ਵੱਡੀ ਗ਼ਲਤੀ ਕੀਤੀ ਹੈ। ਇਹ ਮੁਆਫੀਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਸਿੱਖਾਂ ਦੇ 300 ਸਾਲ ਦੇ ਇਤਿਹਾਸ 'ਚ ਸਿਰਫ਼ ਦੋ ਹੀ ਆਗੂ ਹੋਏ ਹਨ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਰਦਾਰ ਭਗਤ ਸਿੰਘ। ਉਨ੍ਹਾਂ ਕਿਹਾ ਕਿ ਇਸ ਬਿਆਨ ਨੇ ਪੂਰੀ ਦੁਨੀਆਂ 'ਚ ਰਹਿ ਰਹੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੂੰ ਇਸ ਨਾਲ ਡੂੰਘੀ ਸੱਟ ਵੱਜੀ ਹੈ ਕਿ ਮਾਨ ਨੇ ਬੜੀ ਲਾਪਰਵਾਹੀ ਨਾਲ ਗੁਰੂ ਸਾਹਿਬਾਨ ਦੀ ਤੁਲਨਾ ਇਕ ਮਨੁੱਖ ਨਾਲ ਕਰ ਦਿੱਤੀ।
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਵੱਡੀ ਖ਼ਬਰ: ਕਿਸੇ ਵੀ ਹਾਲਤ 'ਚ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਕੇਂਦਰ ਸਰਕਾਰ
-
ਜਦੋਂ ਸਿੰਘੁ ਬਾਰਡਰ ਤੋਂ ਨਿਕਲੀ ਬਰਾਤ ਤਾਂ ਕਿਸਾਨਾਂ ਨੇ ਪਾਏ ਭੰਗੜੇ, ਵੇਖੋ ਕੀ ਸੀ ਨਜ਼ਾਰਾ
-
-
ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹਨ ਜਿੱਥੇ ਤਾਨਾਸ਼ਾਹੀ ਸ਼ਾਸਨ ਹੋਵੇ- ਸੁਖਬੀਰ ਬਾਦ