HOME » Top Videos » Punjab
Share whatsapp

SGPC ਨੇ ਗੁਰਦਾਸ ਮਾਨ ਨੂੰ ਦਿੱਤੀ ਇਹ ਨਸੀਹਤ, ਦੇਖੋ ਵੀਡੀਓ

Punjab | 03:32 PM IST Sep 23, 2019

ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ(SGPC) ਵੱਲੋਂ ਗੁਰਦਾਸ ਮਾਨ ਨੂੰ ਨਸੀਹਤ ਦਿੱਤੀ ਹੈ।  SGPC ਦੇ ਸਕੱਤਰ ਡਾ. ਰੂਪ ਸਿੰਘ ਨੇ ਮਾਂ ਬੋਲੀ ਪ੍ਰਤੀ ਸਮਰਪਿਤ ਰਹਿਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਪੰਜਾਬੀਆਂ ਤੋਂ ਮੁਆਫੀ ਮੰਗਣ।  ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਨੀਵਾਂ ਦਿਖਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਮਾਂ ਬੋਲੀ ਪੰਜਾਬੀ ਨੂੰ ਨੀਵੀਂ ਦਰਸਾਉਣ ਵਾਲਾ ਪੰਜਾਬੀ ਨਹੀਂ ਹੋ ਸਕਦਾ।

ਕੈਨੇਡਾ ਸ਼ੋਅ ਦੌਰਾਨ ਵਿਰੋਧ ਦੌਰਾਨ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਲੀ ਦੀ ਹਰ ਪਾਸੇ ਤੋਂ ਨਿਖੇਦੀ ਹੋਣ ਲੱਗੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਲੇਖਕ ਤੇਜਵੰਤ ਮਾਨ ਨੇ ਵੀ ਇਸ ਨੂੰ ਮਾੜਾ ਵਤੀਰਾ ਦੱਸਿਆ ਹੈ। ਤੇਜਵੰਤ ਮੁਤਾਬਕ ਗੁਰਦਾਸ ਮਾਨ ਨੇ ਇੱਕ ਰਾਸ਼ਟਰ, ਇੱਕ ਭਾਸਾ ਦਾ ਹਿਮਾਇਤ ਕਰਕੇ ਪੰਜਾਬੀ ਮਾਂ ਬੋਲੀ ਦੀ ਪਿੱਠ ਛੁਰਾ ਮਾਰਿਆ ਗਿਆ।

ਉੱਧਰ ਗੁਰਦਾਸ ਮਾਨ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦਾ ਜਲੰਧਰ ਵਿੱਚ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਮਾਨ ਪੰਜਾਬੀਆਂ ਤੋਂ ਮੁਆਫੀ ਮੰਗਣ। ਇਨ੍ਹਾਂ ਲੋਕਾਂ ਨੇ 'ਇੱਕ ਦੇਸ਼ ਇੱਕ ਭਾਸ਼ਾ' ਨੂੰ ਲੈ ਕੇ ਵੀ ਗੁਰਦਾਸ ਮਾਨ ਦੇ ਬਿਆਨ ਦੀ ਨਿਖੇਧੀ ਕੀਤੀ।

ਬੀਤੇ ਦਿਨੀਂ ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਦਾ ਪੱਖ ਪੂਰਿਆ ਤਾਂ ਸਮੁੱਚਾ ਪੰਜਾਬੀ ਭਾਈਚਾਰਾ ਗੁਰਦਾਸ ਮਾਨ ਦੇ ਖ਼ਿਲਾਫ਼ ਹੋ ਗਿਆ। ਪੰਜਾਬ ਸਮੇਤ ਦੇਸ਼ ਵਿਦੇਸ਼ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਹੈ। ਕੈਨੇਡਾ ਵਿੱਚ ਵੀ ਇੱਕ ਸ਼ੋਅ ਦੌਰਾਨ ਮਾਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੰਜਾਬੀ ਭਾਈਚਾਰਾ ਗੁਰਦਾਸ ਮਾਨ ਨੂੰ ਲਾਹਨਤਾਂ ਪਾ ਰਿਹਾ ਸੀ। ਇਸੇ ਦੌਰਾਨ ਮਾਨ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ। ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਬਾਬਾ ਬੋਰਡ ਕਹੇ ਜਾਣ ਵਾਲੇ ਗੁਰਦਾਸ ਮਾਨ ਦੀ ਸ਼ਬਦਾਵਲੀ ਅਸਲ ਚ ਕੀ ਹੈ।

ਗੁਰਦਾਸ ਮਾਨ ਦਾ ਪੰਜਾਬੀ ਤੇ ਪੰਜਾਬੀਆ ਨਾਲ ਕਿੰਨਾ ਕੁ ਪਿਆਰ ਹੈ ਉਹ ਵੀ ਜੱਗ ਜ਼ਾਹਿਰ ਹੋ ਗਿਆ। ਦਰਅਸਲ ਗੁਰਦਾਸ ਮਾਨ ਕੈਨੇਡਾ ਸੋਅ ਕਰ ਰਹੇ ਸਨ। ਇਸੇ ਦੌਰਾਨ ਇੱਕ ਦਰਸ਼ਕ ਨੇ ਗੁਰਦਾਸ ਮਾਨ ਨੂੰ ਪੋਸਟਰ ਵਿਖਾ ਕੇ ਵਿਰੋਧੀ ਜਤਾਇਆ ਤਾਂ ਵਿਰੋਧ ਜਤਾਉਣ ਵਾਲੇ ਵਿਅਕਤੀ ਨੂੰ ਗੁਰਦਾਸ ਮਾਨ ਨੇ ਕੀ ਕਿਹਾ ਉਹ ਵੀ ਤੁਸੀਂ ਉੱਪਰ ਵੀਡੀਓ ਵਿੱਚ ਖ਼ੁਦ ਅੱਖੀਂ ਦੇਖ ਤੇ ਸੁਣ ਲਵੋ। ਸਣ ਲਵੋ ਬਾਬਾ ਬੋਰਡ ਕਹੇ ਜਾਣ ਵਾਲੇ ਗੁਰਦਾਸ ਮਾਨ ਦੀ ਮਿੱਠੀ ਭਾਸ਼ਾ।

ਲੋਕਾਂ ਨੂੰ ਭਾਸ਼ਾ ਦਾ ਗਿਆਨ ਦੇਣ ਵਾਲੇ ਗੁਰਦਾਸ ਮਾਨ ਖ਼ੁਦ ਭਾਸ਼ਾ ਦੀ ਮਰਿਆਦਾ ਹੀ ਭੱਲ ਗਏ। ਦਰਸ਼ਕਾਂ ਨੂੰ ਰੱਬ ਦਾ ਰੂਪ ਸਮਝਣ ਵਾਲੇ ਗੁਰਦਾਸ ਮਾਨ ਆਪਣਾ ਵਿਰੋਧ ਬਰਦਾਸ਼ਤ ਨਾ ਕਰ ਸਕੇ। ਗੁਰਦਾਸ ਮਾਨ ਵਲ਼ੋਂ ਜਿਸ ਸ਼ਖ਼ਸ ਲਈ ਸਟੇਜ ਤੋਂ ਭੱਦੀ ਸ਼ਬਦਾਵਲੀ ਵਰਤੀ ਗਈ। ਅਜਿਹੇ ਮਾੜੇ ਵਤੀਰੇ ਕਾਰਨ ਗੁਰਦਾਸ ਮਾਨ ਦਾ ਦੁਨੀਆ ਭਰ ਵਿੱਚ ਵਿਰੋਧ ਹੋ ਰਿਹਾ ਹੈ।

 

SHOW MORE