ਸ਼ਮਸ਼ੇਰ ਦੂਲੋ ਦਾ ਸੂਬੇ ਦੀ ਲੀਡਰਸ਼ਿਪ 'ਤੇ ਵੱਡਾ ਹਮਲਾ
Punjab | 03:12 PM IST Apr 30, 2019
ਪਤਨੀ ਅਤੇ ਪੁੱਤਰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਦੂਲੋ ਨੇ ਖੁੱਲ੍ਹ ਕੇ ਪਾਰਟੀ ਖਿਲਾਫ ਬਗਾਵਤ ਛੇੜ ਦਿੱਤੀ ਹੈ। ਦੂਲੋ ਨੇ ਟਿਕਟਾਂ ਦੀ ਵੰਡ ਨੂੰ ਗਲਤ ਦੱਸਦਿਆਂ ਸਿੱਧੇ ਸੂਬੇ ਦੀ ਲੀਡਰਸ਼ਿਪ 'ਤੇ ਹਮਲਾ ਬੋਲਿਆ ਹੈ।
ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਇੰਚਾਰਜ ਆਸ਼ਾ ਕੁਮਾਰੀ 'ਤੇ ਹਾਈਕਮਾਨ ਨੂੰ ਗਲਤ ਜਾਣਕਾਰੀ ਦੇ ਕੇ ਪੈਸਿਆਂ ਵਾਲਿਆਂ ਨੂੰ ਟਿਕਟਾਂ ਦੇਣ ਦਾ ਇਲਜ਼ਾਮ ਲਾਇਆ ਹੈ। ਨਾਲ ਹੀ ਆਪਣੇ ਬੇਟੇ ਖਿਲਾਫ਼ ਪ੍ਰਚਾਰ ਕਰਨ ਤੋਂ ਵੀ ਅਸਿੱਧੇ ਤੌਰ 'ਤੇ ਇਨਕਾਰ ਕਰ ਦਿੱਤਾ।
ਦੂਲੋ ਨੇ ਕਿਹਾ ਕਿ ਜੇਕਰ ਕਿਸੇ ਪੁਰਾਣੇ ਵਰਕਰ ਨੂੰ ਟਿਕਟ ਮਿਲਦੀ, ਤਾਂ ਉਹ ਆਪਣੇ ਪਰਿਵਾਰ ਦੀ ਵਿਰੋਧਤਾ ਜ਼ਰੂਰ ਕਰਦੇ ਹਨ। ਇਸਦੇ ਨਾਲ ਹੀ ਉਹਨਾਂ ਇਲਜ਼ਾਮ ਲਾਇਆ ਕਿ ਅੱਤਵਾਦੀਆਂ ਨੂੰ ਕਾਂਗਰਸੀਆਂ ਨੂੰ ਮਰਵਾਉਣ ਵਾਲੇ ਅੱਜ ਰਾਜ ਕਰ ਰਹੇ ਹਨ। ਸ਼ਮਸ਼ੇਰ ਸਿੰਘ ਦੂਲੋ ਨੇ ਕਾਂਗਰਸ ਆਗੂ ਲਾਲ ਸਿੰਘ ਦੇ ਹਮਲਿਆਂ ਦਾ ਵੀ ਜਵਾਬ ਦਿੱਤਾ ਅਤੇ ਕਿਹਾ ਕਿ ਲਾਲ ਸਿੰਘ ਨੂੰ ਉਹਨਾਂ ਤੋਂ ਅਸਤੀਫਾ ਮੰਗਣ ਦਾ ਕੋਈ ਹੱਕ ਨਹੀਂ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਸੁਣੋ ਉਹ ਪ੍ਰੈੱਸ ਕਾਨਫਰੰਸ ਵਿੱਚ ਹੋਰ ਕੀ -ਕੀ ਬੋਲੇ।
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਵੱਡੀ ਖ਼ਬਰ: ਕਿਸੇ ਵੀ ਹਾਲਤ 'ਚ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਕੇਂਦਰ ਸਰਕਾਰ
-
ਜਦੋਂ ਸਿੰਘੁ ਬਾਰਡਰ ਤੋਂ ਨਿਕਲੀ ਬਰਾਤ ਤਾਂ ਕਿਸਾਨਾਂ ਨੇ ਪਾਏ ਭੰਗੜੇ, ਵੇਖੋ ਕੀ ਸੀ ਨਜ਼ਾਰਾ
-
-
ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹਨ ਜਿੱਥੇ ਤਾਨਾਸ਼ਾਹੀ ਸ਼ਾਸਨ ਹੋਵੇ- ਸੁਖਬੀਰ ਬਾਦ