HOME » Top Videos » Punjab
Share whatsapp

ਘੁਬਾਇਆ ਦੇ ਦੋਸ਼- ਮੈਨੂੰ ਕੁਝ ਕਾਂਗਰਸੀਆਂ ਨੇ ਹੀ ਹਰਾਇਆ, 2 ਮੰਤਰੀਆਂ ਵੱਲ਼ ਕੀਤੀ ਉਂਗਲ

Punjab | 05:27 PM IST May 27, 2019

ਸ਼ੇਰ ਸਿੰਘ ਘੁਬਾਇਆ ਦਾ ਸੁਖਬੀਰ ਬਾਦਲ ਤੋਂ ਕਰੀਬ 2 ਲੱਖ ਵੋਟਾਂ ਨਾਲ ਫ਼ਿਰੋਜ਼ਪੁਰ ਸੀਟ ਹਾਰਨ ਦਾ ਦਰਦ ਨਿਊਜ਼-18 ਦੇ ਕੈਮਰੇ ਅੱਗੇ ਛਲਕਿਆ ਤੇ ਘੁਬਾਇਆ ਨੇ ਆਪਣੀ ਇਸ ਨਮੋਸ਼ੀ ਭਰੀ ਹਾਰ ਲਈ ਜ਼ਿੰਮੇਵਾਰ ਕੈਪਟਨ ਦੇ 2 ਮੰਤਰੀਆਂ ਨੂੰ ਦੱਸਿਆ। ਘੁਬਾਇਆ ਨੇ ਬਕਾਇਦਾ ਇਸ ਬਾਬਤ ਰਾਹੁਲ ਗਾਂਧੀ ਨੂੰ ਚਿੱਠੀ ਵੀ ਲਿਖੀ ਹੈ ਤਾਂ ਜੋ ਇਨ੍ਹਾਂ ਮੰਤਰੀਆਂ ਖ਼ਿਲਾਫ਼ ਬਣਦੀ ਕਾਰਵਾਈ ਹੋ ਸਕੇ। ਹਾਲਾਂਕਿ ਘੁਬਾਇਆ ਨੇ ਵਿਰੋਧਤਾ ਕਰਨ ਵਾਲੇ ਮੰਤਰੀਆਂ ਦੇ ਨਾਂ ਨਹੀਂ ਦੱਸੇ।

ਘੁਬਾਇਆ ਨੇ ਕੈਪਟਨ ਦੇ ਮੰਤਰੀਆਂ ਸਮੇਤ ਹਾਰ ਲਈ EVM ਨੂੰ ਵੀ ਜ਼ਿੰਮੇਵਾਰ ਦੱਸਿਆ ਤੇ ਦਾਅਵਾ ਕੀਤੇ ਕਿ ਜੇਕਰ ਵੋਟਿੰਗ ਬੈਲਟ ਪੇਪਰ ਨਾਲ ਹੁੰਦੀ ਤਾਂ ਸੁਖਬੀਰ ਬਾਦਲ ਕਦੇ ਜਿੱਤ ਨਹੀਂ ਸਕਦੇ ਸਨ। ਅਕਾਲੀ ਦਲ ਤੋਂ ਵੱਖ ਹੋ ਕੇ ਘੁਬਾਇਆ ਕਾਂਗਰਸ ਵਿਚ ਸ਼ਾਮਲ ਹੋਏ ਸਨ ਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜੇ, ਹਾਲਾਂਕਿ ਫ਼ਿਰੋਜ਼ਪੁਰ ਤੋਂ ਘੁਬਾਇਆ ਨੂੰ ਟਿਕਟ ਮਿਲਣ ਦਾ ਵਿਰੋਧ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਸਾਬਕਾ ਮੰਤਰੀ ਹੰਸ ਰਾਜ ਜੋਸਨ ਸਮੇਤ ਕਈ ਕਾਂਗਰਸੀਆਂ ਨੇ ਕੀਤਾ ਸੀ, ਪਰ ਸਵਾਲ ਇਹੀ ਹੈ ਕਿ ਘੁਬਾਇਆ ਜਿਨ੍ਹਾਂ ਦੋ ਮੰਤਰੀਆਂ ਉਤੇ ਗੰਭੀਰ ਇਲਜ਼ਾਮ ਲਾ ਰਹੇ ਹਨ, ਉਹ ਕੌਣ ਹਨ ਤੇ ਪਾਰਟੀ ਘੁਬਾਇਆ ਦੇ ਇਲਜ਼ਾਮਾਂ ਤੋਂ ਬਾਅਦ ਕੀ ਕਾਰਵਾਈ ਕਰੇਗੀ।

SHOW MORE
corona virus btn
corona virus btn
Loading