HOME » Top Videos » Punjab
Share whatsapp

ਟੋਫੀ ਦੇ ਲਾਲਚ 'ਚ ਦੁਕਾਨਦਾਰ ਵੱਲੋਂ ਬੱਚੇ ਨਾਲ ਬਦਫੈਲੀ ਦੀ ਕੋਸ਼ਿਸ, ਮਾਮਲਾ ਦਰਜ ਕਰ ਕੇ ਮੁਲਜ਼ਮ ਗ੍ਰਿਫ਼ਤਾਰ

Punjab | 01:54 PM IST Jul 11, 2019

ਜਲੰਧਰ ਦੇ ਚੌਗਿਠੀ ਇਲਾਕੇ ਵਿੱਚ ਮੌਜੂਦ ਕੋਟ ਰਾਮਦਾਸ ਨਗਰ ਵਿੱਚ ਸਥਿਤ ਇੱਕ ਕਰਿਆਨੇ ਦੀ ਦੁਕਾਨ ਵਿੱਚ 8 ਸਾਲ ਦੀ ਬੱਚੇ ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ। ਦੁਕਾਨਦਾਰ ਨੇ ਬੱਚੇ ਨੂੰ ਟਾਫ਼ੀ ਦਾ ਲਾਲਚ ਦੇ ਕੇ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ।

ਬੱਚੇ ਦੇ ਪਿਤਾ ਨੇ ਬਲਰਾਜ ਨੇ ਦੱਸਿਆ ਕਿ ਉਸ ਦਾ ਬੇਟਾ ਤੀਜੀ ਜਮਾਤ ਵਿੱਚ ਪੜਦਾ ਹੈ। ਦੁਕਾਨ ਤੇ ਕੁੱਝ ਲੈਣ ਗਿਆ ਤਾਂ ਦੁਕਾਨਦਾਰ ਨੇ ਕੱਪੜੇ ਉਤਰਵਾਏ ਤੇ ਉਸ ਦੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ। ਬੱਚੇ ਦੀ ਪਿਸ਼ਾਬ ਵਾਲੀ ਜਗ੍ਹਾ ਤੇ ਖ਼ੂਨ ਦੇਖ ਘਰਵਾਲਿਆਂ ਨੇ ਪੁਲਿਸ ਨੂੰ ਇਤਲਾਹ ਦਿੱਤਾ।

ਮੌਕੇ ‘ਤੇ ਪਹੁੰਚੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤਾ। ਏਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੱਚ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

SHOW MORE