HOME » Top Videos » Punjab
Share whatsapp

ਕਾਂਗਰਸੀ 'ਤੇ ਦਾਗੀਆਂ ਪੰਜ ਗੋਲੀਆਂ, ਜ਼ਖਮੀ ਹਾਲਤ ਵਿੱਚ ਦੱਸੀ ਸਾਰੀ ਕਹਾਣੀ..

Punjab | 10:27 AM IST May 15, 2019

ਮੋਹਾਲੀ ਜ਼ਿਲ੍ਹੇ ਵਿੱਚ ਇੱਕ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਹੈ। ਘਟਨਾ ਪਿੰਡ ਖੇੜੀ ਗੁੱਜਰਾਂ ਦੀ ਹੈ, ਜਿੱਥੇ ਬੀਤੀ ਰਾਤ ਕਰੀਬ 11 ਵਜੇ ਕੁੱਝ ਨੌਜਵਾਨਾਂ ਨੇ ਲੱਖੀ ਚੌਧਰੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ।

ਹਮਲਾਵਰਾਂ ਨੇ ਲੱਖੀ ਚੌਧਰੀ ਤੇ 5 ਗੋਲੀਆਂ ਦਾਗੀਆਂ। ਜ਼ਖ਼ਮੀ ਕਾਂਗਰਸੀ ਆਗੂ ਦੀ ਹਾਲਤ ਗੰਭੀਰ ਹੋਣ ਤੇ ਡੇਰਾਬਸੀ ਹਸਪਤਾਲ ਦੇ ਲਿਜਾਇਆ ਗਿਆ। ਇਸ ਹਸਪਤਾਲ ਦੇ ਡਾਕਟਰਾਂ ਨੇ ਲੱਖੀ ਨੂੰ ਚੰਡੀਗੜ੍ਹ 32 ਸੈਕਟਰ ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ।

ਹਸਪਤਾਲ ਵਿੱਚ ਦਾਖਲ ਲੱਖੀ ਨੇ ਸਾਰੀ ਘਟਨਾ ਬਾਰੇ ਦੱਸਿਆ। ਪਿੰਡ ਖੇੜੀ ਗੁੱਜਰਾਂ ਵਾਸੀ ਲੱਖੀ ਚੌਧਰੀ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਮੈਂਬਰ ਰੌਸ਼ਨੀ ਦੇਵੀ ਦੇ ਪੁੱਤਰ ਹੈ।

SHOW MORE
corona virus btn
corona virus btn
Loading