HOME » Top Videos » Punjab
Share whatsapp

ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਸਿੱਧੂ ਨੂੰ ਕਿਹਾ 'ਨੀਚ', ਕਿਹਾ- ਪੈਸੇ ਦੇ ਕੇ ਕੋਈ ਵੀ ਨਚਾ ਸਕਦੈ

Punjab | 06:16 PM IST Jul 15, 2019

ਪੰਜਾਬ ਦੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅੱਜ ਨਵਜੋਤ ਸਿੰਘ ਸਿੱਧੂ ਬਾਰੇ ਬੋਲਣ ਸਮੇਂ ਸ਼ਬਦਾਂ ਦੀ ਮਰਿਆਦਾ ਭੁੱਲ ਗਏ ਤੇ ਉਨ੍ਹਾਂ ਸਿੱਧੂ ਲਈ ਨੀਚ ਸ਼ਬਦ ਵਰਤਿਆ। ਹਾਲਾਂਕਿ ਬਾਅਦ ਵਿਚ ਉਹ ਇਸ ਬਾਰੇ ਸਫ਼ਾਈਆਂ ਦਿੰਦੇ ਨਜ਼ਰ ਆਏ ਕਿ ਉਨ੍ਹਾਂ ਨੇ ਤਾਂ ਉਨ੍ਹਾਂ ਦੀ ਪ੍ਰਵਿਰਤੀ ਨੂੰ ਨੀਚ ਕਿਹਾ ਹੈ।

ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਪਾਕਿਸਤਾਨ ਜਾ ਕੇ ਉਥੋਂ ਦੇ ਖੂਨੀ ਫੌਜ ਮੁਖੀ ਨੂੰ ਜੱਫੀਆਂ ਪਾਉਂਦਾ ਸੀ, ਉਹ ਨੀਚ ਪ੍ਰਵਿਰਤੀ ਹੀ ਹੈ। ਮਲਿਕ ਨੇ ਕਿਹਾ ਕਿ ਸਿੱਧੂ ਭਾਜਪਾ ਦਾ ਰਿਜੈਕਟਿਡ ਮਾਲ ਹੈ। ਉਹ ਸਿਰਫ ਆਪਣੇ ਮਤਲਬ ਲਈ ਹੀ ਸਿਆਸਤ ਕਰਦਾ ਹੈ। ਭਾਜਪਾ ਨੇ ਉਸ ਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਤੇ ਇਸੇ ਪਾਰਟੀ ਨਾਲ ਉਸ ਨੇ ਵਿਸ਼ਵਾਸਘਾਤ ਕਰ ਦਿੱਤਾ। ਸਿੱਧੂ ਆਪਣੇ ਅੰਤ ਵੱਲ ਵਧ ਰਿਹਾ ਹੈ। ਉਸ ਨੂੰ ਪੈਸੇ ਕੇ ਕੋਈ ਵੀ ਨਚਾ ਸਕਦਾ ਹੈ।

SHOW MORE