HOME » Top Videos » Punjab
Share whatsapp

ਸਿੱਧੂ ਨੇ ਕਿਹਾ, ਮੇਰੀ ਅਲੋਚਨਾ ਕਰਨ ਵਾਲਿਆਂ ਨੇ ਹੁਣ ਥੁੱਕ ਕੇ ਚੱਟਿਆ, ਲਾਂਘੇ ਲਈ ਇਮਰਾਨ ਨੇ ਕੀਤੀ ਪਹਿਲ

Punjab | 05:01 PM IST Nov 30, 2018

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਪਾਕਿਸਤਾਨ ਦੌਰੇ ਕਾਰਨ ਅਲੋਚਨਾ ਕਰਨ ਵਾਲਿਆਂ ਦੀ ਕਲਾਸ ਲਗਾਈ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ 12 ਕਰੋੜ ਲੋਕਾਂ ਦੇ ਭਲੇ ਲਈ ਸਭ ਕੀਤਾ ਹੈ। ਜਦੋਂ ਉਹ ਪਹਿਲੀ ਵਾਰ ਪਾਕਿਸਤਾਨ ਗਏ ਸਨ ਤੇ ਆ ਕੇ ਸੁਨੇਹਾ ਦਿੱਤਾ ਸੀ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਰਾਜ਼ੀ ਹੈ ਤੇ ਭਾਰਤੀ ਜਵਾਬ ਦੀ ਉਡੀਕ ਹੈ। ਉਸ ਸਮੇਂ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ।

ਉਨ੍ਹਾਂ ਨੂੰ ਦੇਸ਼ ਧ੍ਰੋਹੀ ਤੇ ਹੋਰ ਪਤਾ ਨਹੀਂ ਕੀ-ਕੀ ਕਿਹਾ ਗਿਆ ਪਰ ਹੁਣ ਇਹ ਲੋਕ ਥੁੱਕ ਕੇ ਚੱਟ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਲੋਚਨਾ ਦੇ ਬਾਵਜੂਦ ਉਸੇ ਸਟੈਂਡ ਉਤੇ ਖੜ੍ਹੇ ਰਹੇ ਤੇ ਉਹੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਵੇਖੋ, ਭਾਰਤ ਦੇ ਇਸ਼ਾਰੇ ਦੇ ਨਾਲ ਹੀ ਉਥੋਂ ਆਵਾਜ਼ ਆਈ ਕਿ ਅਸੀਂ ਇਸ ਲਈ ਤਿਆਰ ਹਾਂ।

ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਦੇ ਪਹਿਲੇ ਦੌਰੇ ਤੋਂ ਪਰਤਦੇ ਹੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਗਏ ਸਨ ਤੇ ਮੰਗ ਕੀਤੀ ਸੀ ਕਿ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖੇ। ਕਿਉਂਕਿ ਇਹ ਮੰਗ ਭਾਰਤੀ ਸਿੱਖਾਂ ਦੀ ਹੈ, ਪਰ ਉਨ੍ਹਾਂ ਨੇ ਗੱਲ ਨਾ ਗੌਲ਼ੀ ਤੇ ਕਿਹਾ ਕਿ ਉਹ ਯੂਐਨ ਦੀ ਗੱਲਬਾਤ ਵੇਲੇ ਹੀ ਐਲਾਨ ਕਰ ਦੇਣਗੇ। ਪਰ ਉਥੇ ਪਤਾ ਨਹੀਂ ਕੀ ਹੋਇਆ ,ਪਾਕਿਸਤਾਨ ਉਤੇ ਕੁਝ ਦੋਸ਼ ਮੜ੍ਹ ਕੇ ਸਾਰੀ ਗੱਲਬਾਤ ਰੋਕ ਦਿੱਤੀ। ਹੁਣ ਤਿੰਨ ਮਹੀਨੇ ਬਾਅਦ ਪਤਾ ਨਹੀਂ ਕੀ ਮਨ ਵਿਚ ਆਇਆ ਤੇ ਝੱਟ ਐਲਾਨ ਕਰ ਦਿੱਤਾ। ਭਾਰਤ ਨੇ ਅਜੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਨੇ 28 ਨਵੰਬਰ ਨੂੰ ਨੀਂਹ ਪੱਥਰ ਰੱਖਣ ਦਾ ਫੈਸਲਾ ਲੈ ਲਿਆ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਸਿਆਸਤ ਹੋਣੀ ਹੀ ਨਹੀਂ ਚਾਹੀਦੀ ਸੀ। ਇਕ ਘਰ ਤਾਂ ਡਾਇਣ ਵੀ ਛੱਡ ਦਿੰਦੀ ਹੈ।

SHOW MORE