HOME » Top Videos » Punjab
Share whatsapp

ਆਪਣਾ Youtube ਚੈਨਲ ਲਾਂਚ ਕਰਕੇ ਸਾਹਮਣੇ ਆਏ ਸਿੱਧੂ, ਆਖੀਆਂ ਇਹ ਗੱਲਾਂ...

Punjab | 01:38 PM IST Mar 14, 2020

ਨਵਜੋਤ ਸਿੰਘ ਸਿੱਧੂ ਪਿਛਲੇ 9 ਮਹੀਨਿਆਂ ਤੋਂ ਪੰਜਾਬ ਦੀ ਸਿਆਸਤ ਤੋਂ ਦੂਰ ਰਹੇ ਹਨ। 9 ਮਹੀਨਿਆਂ ਬਾਅਦ ਸਿੱਧੂ ਆਪਣਾ Youtube ਚੈਨਲ ਲਾਂਚ ਕਰ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਆਪਣੇ ਚੈਨਲ ਦਾ ਨਾਮ 'ਜਿੱਤੇਗਾ ਪੰਜਾਬ' ਰੱਖਿਆ ਹੈ। ਚੈਨਲ ਦੇ ਜ਼ਰੀਏ ਸਿੱਧੂ ਨੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਹੈ।

ਨਵਜੋਤ ਸਿੱਧੂ ਦਾ ਵੀਡੀਉ ਯੂਟਿਊਬ ਉਤੇ ਚੱਲ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਆਤਮ ਚਿੰਤਨ ਦੀ ਗੱਲ ਕੀਤੀ ਹੈ। ਵੀਡੀਉ ਵਿਚ ਸਿੱਧੂ ਨੇ ਕਿਹਾ ਕਿ ਚਿੰਤਾ ਵਿਚ ਗਿਆ ਸਮਾਂ ਕੂੜੇਦਾਨ ਵਿਚ ਜਾਣ ਦੇ ਬਰਾਬਰ ਹੁੰਦਾ ਹੈ ਤੇ ਚਿੰਤਨ ਵਿਚ ਗਿਆ ਸਮਾਂ ਪੁੰਨ ਦਾ ਹੁੰਦਾ ਹੈ। ਹੁਣ ਮੈਂ ਤੁਹਾਡੇ ਸਨਮੁੱਖ ਹੋਇਆ ਹਾਂ  ਤੇ ਨਾਲ ਹੀ ਕਿਹਾ ਕਿ ਮੇਰਾ ਰੱਬ ਵੀ ਤੁਸੀਂ ਹੋ ਤੇ ਸਾਰਾ ਕੁੱਝ ਤੁਸੀਂ ਹੋ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਹੜੀ ਤਾਕਤ ਬਖ਼ਸ਼ੀ ਹੈ, ਉਹ 4 ਜਾਂ 5 ਲੋਕਾਂ ਵੱਲੋਂ ਮੰਜੇ ਦੇ ਪਾਵਿਆਂ ਨਾਲ ਨਾ ਬੰਨੀ ਜਾਵੇ। ਉਹ ਤਾਕਤ ਲੋਕਾਂ ਦੇ ਕੋਲ ਵਾਪਸ ਆਵੇ।

ਜਿੱਤੇਗਾ ਪੰਜਾਬ ਚੈਨਲ ਰਾਹੀਂ ਹੀ ਪੰਜਾਬ ਦੇ ਲੋਕਾਂ ਨਾਲ ਸੰਪਰਕ ਕਰਾਂਗਾ। ਪੰਜਾਬ, ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸੰਘਰਸ਼ਸ਼ੀਲ ਰਹਿਣ ਦੀ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਵਿਚ ਕਾਫ਼ੀ ਲੰਮੇ ਸਮੇਂ ਬਾਅਦ ਮੁੜ ਆਏ ਹਨ।

SHOW MORE