HOME » Videos » Punjab
Share whatsapp

ਅਸਤੀਫ਼ਾ ਮਨਜ਼ੂਰ ਹੁੰਦਿਆਂ ਹੀ ਸਿੱਧੂ ਨੇ ਸਰਕਾਰੀ ਕੋਠੀ ਵਿਚੋਂ ਚੁੱਕਿਆ ਸਾਮਾਨ

Punjab | 06:51 PM IST Jul 20, 2019

ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੇ ਸਰਕਾਰੀ ਘਰ ਤੋਂ ਸਾਮਾਨ ਚੁੱਕ ਲਿਆ ਹੈ। ਕੈਪਟਨ ਨੇ ਅੱਜ ਹੀ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰ ਰਾਜਪਾਲ ਨੂੰ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਸਿੱਧੂ ਨੇ ਵੀ ਮੰਤਰੀ ਨੂੰ ਮਿਲਣ ਵਾਲੇ ਹੱਕ ਛੱਡਣੇ ਸ਼ੁਰੂ ਕਰ ਦਿੱਤੇ ਹਨ।

ਸਿੱਧੂ ਦੀ ਸਰਕਾਰੀ ਰਿਹਾਇਸ਼ ਵਿਚੋਂ ਸਾਮਾਨ ਚੁੱਕ ਲਿਆ ਹੈ। ਸਿੱਧੂ ਦੇ ਮੰਤਰੀ ਨਾ ਰਹਿਣ 'ਤੇ ਹੁਣ ਇਹ ਕੋਠੀ ਕਿਸੇ ਹੋਰ ਕੈਬਨਿਟ ਮੰਤਰੀ ਨੂੰ ਅਲਾਟ ਹੋ ਜਾਵੇਗੀ। ਹਾਲਾਂਕਿ ਸਰਕਾਰ ਵੱਲੋਂ ਦਿੱਤੀ ਗਈ ਕੋਠੀ ਵਿੱਚ ਸਾਮਾਨ ਵੀ ਸਰਕਾਰੀ ਹੁੰਦਾ ਹੈ, ਪਰ ਮੰਤਰੀਆਂ ਦਾ ਨਿੱਜੀ ਸਾਮਾਨ ਵੀ ਉਸ ਵਿੱਚ ਰੱਖਿਆ ਹੁੰਦਾ ਹੈ। ਮੰਤਰੀ ਦੀ ਕੁਰਸੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਹੈ।

SHOW MORE