HOME » Top Videos » Punjab
Share whatsapp

ਪਾਕਿਸਤਾਨ ਦੀ ਮਹਿਮਾਨਨਿਵਾਜ਼ੀ ਤੋਂ ਸਿੱਖ ਜਥਾ ਬਾਗੋਬਾਗ

Punjab | 05:57 PM IST Jul 06, 2019

ਪਾਕਿਸਤਾਨ ਗਿਆ 414 ਸਿੱਖ ਸ਼ਰਧਾਲੂਆਂ ਦਾ ਜਥਾ ਵਾਪਸ ਪਰਤ ਆਇਆ। ਇਹ ਜਥਾ ਸਪੈਸ਼ਲ ਟਰੇਨ ਰਾਹੀਂ ਅਟਾਰੀ ਰੇਲਵੇ ਸਟੇਸ਼ਨ ਪਹੁੰਚਿਆ। ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਇਹ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਿਆ ਸੀ।

ਅਟਾਰੀ ਰੇਲਵੇ ਸਟੇਸ਼ਨ ਪਹੁੰਚੇ ਸਿੱਖ ਸ਼ਰਧਾਲੂਆਂ ਨੇ ਕਿਹਾ ਕਿ ਉਨ੍ਹਾਂ ਦੀ ਪਾਕਿਸਤਾਨ ਯਾਤਰਾ ਬਹੁਤ ਹੀ ਸਫਲ ਰਹੀ ਹੈ। ਸ਼ਰਧਾਲੂਆਂ ਨੇ ਕਿਹਾ ਕਿ ਪਾਕਿਸਤਾਨ ਅਧਿਕਾਰੀਆਂ ਤੇ ਆਮ ਲੋਕਾਂ ਨੇ ਉਨ੍ਹਾਂ ਨੂੰ ਰੱਜਵਾਂ ਪਿਆਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉੱਥੋਂ ਦੇ ਲੋਕ ਬੜੇ ਚੰਗੇ ਹਨ ਪਰ ਇਕ ਗੱਲ ਮਾੜੀ ਹੈ ਕਿ ਉੱਥੇ ਮਹਿੰਗਾਈ ਬੜੀ ਹੈ। ਸੰਗਤ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਲਾਂਗੇ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ। ਉੱਥੋਂ ਦੇ ਪ੍ਰਬੰਧ ਵੇਖ ਕੇ ਉਨ੍ਹਾਂ ਦੀ ਰੂਹ ਖ਼ੁਸ਼ ਹੋ ਗਈ ਹੈ। ਸਥਾਨਕ ਲੋਕਾਂ ਨੇ ਵੀ ਉਨ੍ਹਾਂ ਨੂੰ ਬੜਾ ਪਿਆਰ ਦਿੱਤਾ।

SHOW MORE
corona virus btn
corona virus btn
Loading