HOME » Top Videos » Punjab
Share whatsapp

ਫਿਲਮ ‘ਇਸ਼ਕ ਮਾਈ ਰਿਲੀਜਨ’ ਖਿਲਾਫ ਸਿੱਖਾਂ ਦਾ ਪ੍ਰਦਰਸ਼ਨ

Films | 10:11 AM IST Aug 30, 2019

ਅੰਮ੍ਰਿਤਸਰ ਦੇ ਸੈਲੀਬ੍ਰੇਸ਼ਨ ਮਾਲ ਦੇ ਬਾਹਰ ਸਿੱਖਾਂ ਨੇ ਫਿਲਮ ‘ਇਸ਼ਕ ਮਾਈ ਰਿਜ਼ਨ’ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕੀਤਾ। ਉਨ੍ਹਾਂ ਇਸ ਫਿਲਮ ਨੂੰ ਨਾ ਦਿਖਾਏ ਜਾਣ ਦੀ ਮੰਗ ਕੀਤੀ। ਜੱਥਾ ਸਿਰਲੱਥ ਖਾਲਸਾ ਜਥੇਬੰਦੀ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ।

ਪੁਲਿਸ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਨਜਿਠਣ ਲਈ ਪੁਖਤਾ ਇੰਤਜਾਮ ਕੀਤੇ ਹੋਏ ਸਨ। ਜ਼ਿਕਰਯੋਗ ਹੈ ਕਿ ਫਿਲਮ ‘ਇਸ਼ਕ ਮਾਈ ਰਿਲੀਜਨ’ ਪੋਸਟਰ ਵਿਚ ਸਿੱਖਾਂ ਦਾ ਧਾਰਮਿਕ ਚਿੰਨ੍ਹ ਖੰਡਾ ਦਾ ਗਲਤ ਇਸਤੇਮਾਲ ਕੀਤਾ ਗਿਆ ਹੈ। ਫ਼ਿਲਮ ਦੇ ਇਕ ਪੋਸਟਰ ਵਿਚ ਦਰਬਾਰ ਸਾਹਿਬ ਨੂੰ ਪੈਰਾਂ ਵਿਚ ਵਿਖਾਇਆ ਗਿਆ ਹੈ।

SHOW MORE