HOME » Top Videos » Punjab
Share whatsapp

ਸਿੱਖਾਂ ਦੀ ਅਰਦਾਸ ਹੋਈ ਪ੍ਰਵਾਨ, ਰੱਖਿਆ ਗਿਆ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ

Punjab | 04:38 PM IST Nov 26, 2018

ਕਰਤਾਰਪੁਰ ਕੋਰੀਡੋਰ ਦਾ ਅੱਜ ਭਾਰਤ ਵਾਲੇ ਪਾਸੇ ਨੀਂਹ ਪੱਥਰ ਰੱਖ ਦਿੱਤਾ ਗਿਆ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ, ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਰਹੇ। ਇਹ ਕੋਰੀਡੋਰ ਭਾਰਤੀ ਸਰਹੱਦ ਤੱਕ ਬਣੇਗਾ....ਦੂਜੇ ਪਾਸੇ ਪਾਕਿਸਤਾਨ ਵੱਲੋਂ 28 ਨਵੰਬਰ ਨੂੰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

ਸਾਲਾਂ ਤੋਂ ਹਰ ਸਿੱਖ ਜਿਸ ਲਾਂਘੇ ਵੱਲ ਤੱਕਦਾ ਸੀ ਉਹ ਰਾਹ ਹੁਣ ਪੱਧਰ ਹੋ ਗਿਆ। ਭਾਰਤ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਡੇਰਾ ਬਾਬਾ ਨਾਨਾਕ ਦੇ ਪਿੰਡ ਮਾਨ ਵਿੱਚ ਲਾਂਘਾ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਉਪ ਰਾਸ਼ਟਰਪਤੀ ਵੈਂਕਾਈਆ ਨਾਇਡੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਘੇ ਦਾ ਨੀਂਹ ਪੱਥਰ ਰੱਖ ਸਿੱਖ ਜਗਲ ਤੋਂ ਵੱਡੀ ਸੋਗਾਤ ਦਿੱਤੀ ਗਈ। ਇਸ ਮੌਕੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਹਰਸਿਮਰਤ ਬਾਦਲ, ਕਾਂਗਰਸ ਪ੍ਰਦਾਨ ਸੁਨੀਲ ਜਾਖੜ ਸਮੇਤ ਹੋਰ ਸਿਆਸਤਦਾਨਾਂ ਦੀ ਮੌਜੂਦ ਰਹੇ। ਸਿੱਖਾਂ ਦੀ ਸਾਲਾਂ ਦੀ ਉਡੀਕ ਖਤਮ ਕਰਨ ਲਈ ਉਪ ਰਾਸ਼ਟਰਪਤੀ ਵੈਂਕਾਈਆ ਨਾਇਡੂ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੇ ਪਾਕਿਸਤਾਨ ਪ੍ਰਦਾਨ ਮੰਤਰੀ ਦਾ ਧਨਵਾਦ ਕਰਨ ਦੇ ਨਾਲ ਨਾਲ ਗੁਰੂ ਸਾਹਿਬ ਦੇ ਫਲਸਫਾਵੀ ਦੁਹਰਾਏ।

ਆਪਣੇ ਬਾਸਨ ਦੌਰਾਨ ਹੀ ਉਪ ਰਾਸ਼ਟਰਪਤੀ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਨਸੀਹਤ ਦਿੱਤੀ ਐ...ਕਿ 'ਸਿਆਸੀ ਮਤਭੇਦ ਭੁਲਾ ਕੇ ਕੇਂਦਰ ਤੇ ਸੂਬਾ ਸਰਕਾਰਾਂ' ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੰਮ ਕਰਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਲਈ ਮੰਚ ਤੋਂ ਦੇਵੇਂ ਸਰਕਾਰਾਂ ਦੇ ਧਨਵੰਦ ਕੀਤਾ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਨੂੰ ਬਿਨਾਂ ਵੀਜੇ ਜਾਣ ਦੀ ਆਗਿਆ ਦਿੱਤੀ ਜਾਵੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਪਹਿਲੇ ਪਾਤਸ਼ਾਹੀ ਜੀ ਦੀ ਯਾਦ ਚ ਇੱਕ ਗੇਟ ਕੋਰੀਡੋਰ ਬਣਾਇਆ ਜਾਵੇ।

ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਆਪਣੇ ਸੰਬੋਧਨ ਦੌਰਾਨ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਿਰ ਬੰਨ੍ਹਿਆ ਤੇ ਪਾਕਿ ਪੀਐਮ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ.. ਹਲਾਂਕਿ ਹਰਸਿਮਰਤ ਬਾਦਲ ਨੇ ਆਪਣੇ ਭਾਸ਼ਨ ਚ ਕਰਤਾਰਪੁਰ ਲਾਂਘੇ ਵਿੱਚ ਕਾਂਗਰਸ ਦੀ ਕੋਈ ਸ਼ਮੂਲੀਅਤ ਗਿਣੲਾਉਣ ਤੋਂ ਪਰਹੇਜ਼ ਵੀ ਰੱਖਿਾਆ।

ਭਾਰਤ ਵੱਲੋਂ ਅੱਜ ਡੇਰਾ ਬਾਬਾ ਨਾਨਾਕ ਦੇ ਪਿੰਡ ਮਾਨ ਵਿੱਚ ਲਾਂਘਾ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ... ਤੇ ਸਰਹੱਦ ਦੇ ਪਾਰ 28 ਨਵੰਬਰ ਨੂੰ ਪਾਕਿਸਤਾਨ ਆਪਣੇ ਹਿੱਸੇ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖੇਗਾਯਯ ਯਾਨੀ ਦੋਵੇਂ ਪਾਸਿਆਂ ਤੋਂ ਕੋਰੀਡੋਰ ਬਣਨ ਨਾਲ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਨੂੰ ਸਿੱਧਾ ਲਾਂਘਾ ਬਣ ਜਾਵੇਗਾ....ਸਿੱਖ ਭਾਈਚਾਰੇ ਵੱਲੋਂ ਇਹ ਕੋਰੀਡੋਰ ਬਣਾਉਣ ਦੀ ਲੰਮੇ ਵਕਤ ਤੋਂ ਮੰਗ ਕੀਤੀ ਜਾ ਰਹੀ ਸੀ.....ਤੇ ਕੋਰੀਡੋਰ ਦਾ ਨੀਂਹ ਪੱਥਰ ਰੱਖੇ ਜਾਣ ਨਾਲ ਇਸ ਚਿਰਕੋਣੀ ਮੰਗ ਵੱਲ ਪਹਿਲਾ ਕਦਮ ਪੁੱਟਿਆ ਗਿਆ ਹੈ।

 

SHOW MORE