HOME » Top Videos » Punjab
Share whatsapp

ਬੈਂਸ ਵੱਲੋਂ ਡੀਸੀ ਨਾਲ ਉਲਝਣ ਦਾ ਮਾਮਲਾ ਭਖਿਆ, ਅਧਿਕਾਰੀਆਂ ਨੇ ਦਿੱਤੀ ਚਿਤਾਵਨੀ

Punjab | 09:15 PM IST Sep 07, 2019

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਗੁਰਦਾਸਪੁਰ ਦੇ ਡੀਸੀ ਨਾਲ ਉਲਝਣ ਕਾਰਨ ਸੁਰਖੀਆਂ ਵਿਚ ਹਨ ਤੇ ਇਸ ਕਰਕੇ ਬੈਂਸ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਸਕਦਾ ਹੈ। ਹੁਣ ਗੁਰਦਾਸਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੈਂਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੈਂਸ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ 9 ਸਤੰਬਰ ਨੂੰ ਕੰਮ ਛੱਡ ਕੇ ਜਿਲ੍ਹੇ ਦੇ ਸਾਰੇ ਅਧਿਕਾਰੀ ਸੜਕਾਂ ਉਤੇ ਉੱਤਰਨਗੇ। ਉੱਧਰ ਇਸ ਮੁੱਦੇ ਉੱਤੇ ਖ਼ੁਦ ਸਿਮਰਜੀਤ ਬੈਂਸ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੁਝ ਗਲਤ ਨਹੀਂ ਕੀਤਾ ਤੇ ਬਤੌਰ ਲੋਕਾਂ ਦਾ ਨੁਮਾਇੰਦਾ ਹੁੰਦੇ ਹੋਏ ਪੀੜਤ ਪਰਿਵਾਰਾਂ ਦਾ ਮੁੱਦਾ ਚੁੱਕਿਆ ਸੀ।

SHOW MORE