HOME » Top Videos » Punjab
Share whatsapp

ਕੈਨੇਡਾ ਤੋਂ ਆਈ ਲਾੜੀ ਨੂੰ ਰੋਡਵੇਜ਼ ਦੀ ਬੱਸ ਵਿਚ ਵਿਆਹ ਕੇ ਲਿਆਇਆ ਲਾੜਾ

Punjab | 06:07 PM IST Jan 19, 2019

ਸਾਦੇ ਵਿਆਹ ਦਾ ਸੁਨੇਹਾ ਦੇਣ ਲਈ ਕੈਨੇਡਾ ਤੋਂ ਆਈ ਲਾੜੀ ਨੂੰ ਦੁਬਈ ਤੋਂ ਆਇਆ ਲਾੜਾ ਰੋਡਵੇਜ਼ ਦੀ ਬੱਸ ਵਿਚ ਵਿਆਹ ਦੇ ਲਿਆਇਆ। ਮਹਿੰਗੇ ਵਿਆਹ ਦੀ ਥਾਂ ਇਹ ਜੋੜੀ ਨੇ ਬੜਾ ਸਾਦਾ ਵਿਆਹ ਕਰ ਕੇ ਵੱਡਾ ਸੁਨੇਹਾ ਦਿੱਤਾ। ਨਵਾਂ ਸ਼ਹਿਰ ਦੇ ਪਿੰਡ ਭੀਣ ਦੇ ਅਮਰਜੋਤ ਸਿੰਘ ਅਤੇ ਕੈਨੇਡਾ ਤੋਂ ਜਗਰਾਉਂ ਤਹਿਸੀਲ ਦੇ ਪਿੰਡ ਮਾਨੂਕੇ ਪਰਤੀ ਅਮਨ ਸਹੋਤਾ ਨੇ ਇਹ ਮਿਸਾਲ ਕਾਇਮ ਕੀਤੀ। ਦੋਵਾਂ ਦਾ ਵਿਆਹ ਸਾਦੇ ਢੰਗ ਨਾਲ ਹੋਇਆ। ਬਰਾਤ ਵਿਚ ਕੁੜੀ ਦੇ ਘਰੋਂ ਸਿਰਫ ਪੰਜ ਲੋਕ ਪਹੁੰਚੇ ਅਤੇ ਸਰਕਾਰੀ ਬੱਸ ਵਿਚ ਟਿਕਟ ਕਟਾ ਕੇ ਲਾੜੀ ਨੂੰ ਲਿਆਂਦਾ ਗਿਆ।

ਇਹ ਨੌਜਵਾਨ ਦੁਬਈ ਤੋਂ ਆਇਆ ਹੈ ਤੇ ਲਾੜੀ ਕੈਨੇਡਾ ਵਿਚ ਪੀਆਰ ਹੈ। ਜਦੋਂ ਪਰਵਾਸੀ ਲਾੜਾ ਰੋਡਵੇਜ਼ ਦੀ ਬੱਸ ਵਿਚ ਲਾੜੀ ਦੇ ਘਰ ਪਹੁੰਚਿਆ ਤਾਂ ਸਾਰੇ ਪਿੰਡ ਵਿਚ ਚਰਚਾ ਛਿੜ ਗਈ। ਸਾਰਾ ਪਿੰਡ ਹੈਰਾਨ ਰਹਿ ਗਿਆ। ਬਰਾਤ ਵਾਪਸ ਵੀ ਰੋਜਵੇਜ਼ ਦੀ ਬੱਸ ਵਿਚ ਆਈ। ਜਦ ਕਿ ਨਵਾਂ ਸ਼ਹਿਰ ਤੋਂ ਦੋਵੇਂ ਟੈਂਪੂ ਉਤੇ ਆਪਣੇ ਪਿੰਡ ਭੀਣ ਲਈ ਰਵਾਨਾ ਹੋਏ। ਜਦੋਂ ਉਨ੍ਹਾਂ ਦਾ ਵਿਆਹ ਅਮਨ ਸਹੋਤਾ ਨਾਲ ਹੋਣਾ ਤੈਅ ਹੋਇਆ, ਤਾਂ ਉਨ੍ਹਾਂ ਨੇ ਫਜ਼ੂਲਖ਼ਰਚੀ ਦੀ ਬਜਾਏ ਸਾਦਗੀ ਨਾਲ ਵਿਆਹ ਕਰਨ ਦੀ ਗੱਲ ਕਹੀ। ਅਮਨ ਇਸ ਲਈ ਤਿਆਰ ਹੋ ਗਈ। ਇਸ ਤੋਂ ਬਾਅਦ ਪਰਿਵਾਰ ਮੈਂਬਰਾਂ ਨੂੰ ਇਸ ਦੇ ਬਾਰੇ ਦੱਸਿਆ ਗਿਆ। ਦੋਵਾਂ ਪਰਵਾਰਾਂ ਨੇ ਇਸ ਦੇ ਲਈ ਰਜ਼ਾਮੰਦੀ ਦੇ ਦਿੱਤੀ। ਅਮਰਜੋਤ ਸਿੰਘ ਦੇ ਘਰੋਂ ਸ਼ੁੱਕਰਵਾਰ ਨੂੰ ਬਰਾਤ ਆਟੋ 'ਤੇ ਸਵੇਰੇ ਸਾਢੇ ਪੰਜ ਵਜੇ ਨਿਕਲੀ। ਬਰਾਤ ਵਿਚ 20 ਲੋਕ ਸ਼ਾਮਲ ਸਨ। ਨਵਾਂ ਸ਼ਹਿਰ ਬੱਸ ਸਟੈਂਡ ਤੋਂ ਜਗਰਾਉਂ ਲਈ ਟਿਕਟ ਲੈ ਕੇ ਸਾਰੇ ਸਵਾਰ ਹੋ ਗਏ।

ਜਗਰਾਓਂ ਵਿਚ ਸਵੇਰੇ ਕਰੀਬ ਨੌਂ ਵਜੇ ਪਹੁੰਚੇ। ਜਗਰਾਓਂ ਤੋਂ ਪਿੰਡ ਮਾਨੂਕੇ ਤੱਕ ਪੰਜ ਲੋਕ ਲਾੜੇ ਦੇ ਨਾਲ ਲਾੜੀ ਦੇ ਘਰ ਤੱਕ ਗਏ। ਕੁੜੀ ਵਾਲਿਆਂ ਨੂੰ ਕੇਵਲ ਪੰਜ ਲੋਕਾਂ ਦੇ ਆਉਣ ਦੇ ਬਾਰੇ ਦੱਸਿਆ ਗਿਆ ਸੀ। ਵਿਆਹ ਤੋਂ ਬਾਅਦ ਲਾੜੀ ਨੂੰ ਪੀਆਰਟੀਸੀ ਦੀ ਬੱਸ ਵਿਚ ਹੀ ਨਵਾਂ ਸ਼ਹਿਰ ਲਿਆਂਦਾ ਗਿਆ। ਇਸ ਤੋਂ ਬਾਅਦ ਆਟੋ 'ਤੇ ਲਾੜੀ ਨੂੰ ਘਰ ਲਿਜਾਇਆ ਗਿਆ। ਇਸ ਸਾਦਗੀ ਭਰੇ ਵਿਆਹ ਦੇ ਬਾਰੇ ਅਮਰਜੋਤ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿੱਖ ਦੇਣ ਤੋਂ ਪਹਿਲਾਂ ਖ਼ੁਦ ਉਸ ਨੂੰ ਅਜਿਹਾ ਕਰਨਾ ਚਾਹੀਦਾ ਹੈ। ਜੇਕਰ ਸਾਰੇ ਵਿਆਹਾਂ ਵਿਚ ਫਜ਼ੂਲਖ਼ਰਚੀ ਬੰਦ ਹੋ ਜਾਵੇ, ਤਾਂ ਲੋਕਾਂ ਉਤੇ ਕੋਈ ਕਰਜ਼ ਨਹੀਂ ਚੜ੍ਹੇਗਾ। ਇਸ ਤੋਂ ਕੰਨਿਆ ਭਰੂਣ ਹੱਤਿਆ ਅਪਣੇ ਆਪ ਹੀ ਖ਼ਤਮ ਹੋ ਜਾਵੇਗੀ।

SHOW MORE