HOME » Videos » Punjab
Share whatsapp

ਸਿਮਰਨਜੀਤ ਮਾਨ ਨੂੰ ਆਇਆ ਗੁੱਸਾ, ਆਪ ਵਿਧਾਇਕ ਨੂੰ ਮਾਰੇ ਠੁੱਡੇ

Punjab | 06:36 PM IST Oct 12, 2018

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਇਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿਚ ਉਹ ਆਮ ਆਦਮੀ ਪਾਰਟੀ ਦੇ ਮੌੜ ਮੰਡੀ ਤੋਂ ਐਮਐਲਏ ਜਗਦੇਵ ਸਿੰਘ ਕਮਾਲੂ ਨੂੰ ਠੁੱਡਾ ਮਾਰ ਰਹੇ ਹਨ। ਦਰਅਸਲ, ਇਹ ਆਗੂ ਸਟੇਜ ਤੋਂ ਸੰਬੋਧਨ ਕਰ ਰਹੇ ਮਾਨ ਦੇ ਬਿਲਕੁਲ ਨਾਲ ਆ ਕੇ ਬੈਠ ਗਿਆ। ਜਿਸ ਪਿੱਛੋਂ ਮਾਨ ਨੂੰ ਗੱਸਾ ਆ ਗਿਆ ਤੇ ਉਨ੍ਹਾਂ ਨੇ ਇਸ ਨੂੰ ਜੋਰ ਦੇ ਲੱਤ ਮਾਰੀ ਤੇ ਪਰਾਂ ਕਰਾ ਦਿੱਤਾ।

ਕੋਲ ਖੜ੍ਹੇ ਮੁਤਵਾਜੀ ਜਥੇਦਾਰ ਦਾਦੂਵਾਲ ਨੇ ਮਾਮਲਾ ਠੰਡਾ ਕੀਤਾ। ਇਹ ਵੀਡੀਓ ਬਰਗਾੜੀ ਮੋਰਚੇ ਵੱਲੋਂ 7 ਅਕਤੂਬਰ ਨੂੰ ਕੀਤੀ ਰੋਸ ਰੈਲੀ ਦੀ ਹੈ। ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋਈ ਹੈ। ਸਟੇਜ ਉਤੇ ਸੁਖਪਾਲ ਸਿੰਘ ਖਹਿਰਾ ਵੀ ਮੌਜੂਦ ਹਨ।

SHOW MORE