HOME » Top Videos » Punjab
Share whatsapp

ਸਿਮਰਨਜੀਤ ਸਿੰਘ ਮਾਨ ਵੱਲੋਂ 550 ਸਾਲਾ ਸਮਾਗਮ ਰਲ ਕੇ ਮਨਾਉਣ ਤੋਂ ਇਨਕਾਰ

Punjab | 05:12 PM IST Jul 09, 2019

ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸ਼ਤਾਬਦੀ ਸਮਾਗਮ ਇਕੱਠੇ ਨਹੀਂ ਮਨਾਏ ਜਾਣਗੇ। ਉਹ ਵੱਖਰੇ ਤੌਰ ਉਤੇ ਸਮਾਗਮ ਮਨਾਉਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂ ਕਰਵਾਈ ਹੈ, ਉਨ੍ਹਾਂ ਨਾਲ ਕਦੇ ਵੀ ਰਲ ਕੇ ਇਹ ਸਮਾਗਮ ਨਹੀਂ ਮਨਾਏ ਜਾ ਸਕਦੇ।

ਉਨ੍ਹਾਂ ਕਿਹਾ ਕਿ ਮਹਾਰਾਜ ਜੀ ਦਾ ਹੁਮਕ ਹੈ ਕਿ ਬਾਬਰ-ਜਾਬਰ ਉਸ ਸਟੇਜ ਉਤੇ ਨਹੀਂ ਆ ਸਕਦੇ, ਜਿਸ ਸਟੇਜ ਉਤੇ ਬਾਬੇ ਨਾਨਕ ਦੇ ਸ਼ਤਾਬਦੀ ਸਮਾਗਮ ਮਨਾਏ ਜਾਣਗੇ। ਦੱਸ ਦਈਏ ਕਿ ਅਕਾਲ ਤਖ਼ਤ ਵੱਲੋਂ ਸਾਰੀਆਂ ਧਿਰਾਂ ਨੂੰ ਰਲ ਕੇ ਸਮਾਗਮ ਬਣਾਉਣ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਰਲ ਕੇ ਸਮਾਗਮ ਮਨਾਉਣ ਲਈ ਰਾਜ਼ੀ ਹੋਏ ਹਨ। ਹੁਣ ਮਾਨ ਦੇ ਬਿਆਨ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਉਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਕਿਹਾ ਕਿ  ਜੇਕਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਭਾਰਤੀ ਪਾਇਲਟ ਨੂੰ ਰਿਹਾ ਕਰ ਸਕਦਾ ਹੈ ਤਾਂ ਭਾਰਤ ਸਰਕਾਰ ਉਸ ਤਰ੍ਹਾਂ ਦੀ ਸੋਚ ਕਿਉਂ ਨਹੀਂ ਰੱਖ ਰਹੀ।

SHOW MORE