HOME » Videos » Punjab
Share whatsapp

ਮਾਂ ਦੇ ਸਰਪੰਚ ਬਣਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਪਹਿਲਾ ਵਾਅਦਾ ਕੀਤਾ ਪੂਰਾ...

Entertainment | 08:57 AM IST Jan 07, 2019

ਗਾਇਕ ਸਿੱਧੂ ਮੂਸੇਵਾਲਾ ਨੇ ਆਪਂਣੀ ਦਾਦੀ ਜਸਵੰਤ ਕੌਰ ਦੀ ਯਾਦ ਵਿੱਚ ਮੁਫ਼ਤ ਕੈਂਸਰ ਕੈਂਪ ਲਗਾਇਆ ਗਿਆ। ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ 750 ਮਰੀਜ਼ਾਂ ਦਾ ਚੈਕਅਪ ਹੋਇਆ। ਕੈਂਸਰ ਨਾਲ ਗ੍ਰਸਤ ਮਰੀਜ਼ਾਂ ਦਾ ਇਲਾਜ ਕਰਵਾਇਆ ਜਾਵੇਗਾ।

ਸਿੱਧੂ ਮੂਸੇਵਾਲ ਨੇ ਆਪਣੀ ਮਾਂ ਦੇ ਪਿੰਡ ਵਿੱਚ ਸਰਪੰਚੀ ਦੀ ਚੋਣਾਂ ਜਿੱਤਣ ਤੋਂ ਪਹਿਲਾਂ ਕੈਂਸਰ ਮਰੀਜ਼ਾਂ ਲਈ ਕੈਂਪ ਲਾਉਣ ਦਾ ਵਾਅਦਾ ਕੀਤਾ ਸੀ। ਇਸ ਦੌਰਾਨ ਵਰਲਡ ਕੈਂਸਰ ਕੇਅਰ ਦੇ ਐਬਸਡਰ ਕੁਲਵੰਤ ਧਾਰੀਵਾਲ ਵੀ ਮੌਜੂਦ ਰਹੇ, ਜਿਹਨਾਂ ਨੇ ਲੋੜਵੰਦਾਂ ਦੀ ਮਦਦ ਕਰਨ ਦੇ ਉਪਰਾਲੇ ਜਾਰੀ ਰੱਖਣ ਦੀ ਗੱਲ ਕਹੀ ਹੈ।

ਪੰਚਾਇਤੀ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ ਸਰਪੰਚ ਚੁਣੀ ਗਈ ਹੈ। ਚਰਨ ਕੌਰ ਨੂੰ 599 ਵੋਟਾਂ ਪਈਆਂ।  ਗਾਇਕ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਕਿ  ਉਹ ਆਉਂਦੀ ਛੇ ਜਨਵਰੀ ਨੂੰ ਪਿੰਡ ਵਿੱਚ ਕੈਂਸਰ ਜਾਂਚ ਕੈਂਪ ਲਵਾਉਣ ਜਾ ਰਿਹਾ ਹੈ ਅਤੇ ਉਹ ਪੂਰੇ ਪਿੰਡ ਦਾ ਵਿਕਾਸ ਵੀ ਕਰਵਾਉਣਗੇ।

SHOW MORE