HOME » Videos » Punjab
Share whatsapp

ਲੁਧਿਆਣਾ ਗੈਂਗਰੇਪ ਕੇਸ 'ਚ 5 ਮੁਲਜ਼ਮਾਂ ਦੇ ਸਕੈੱਚ ਜਾਰੀ...

Punjab | 02:17 PM IST Feb 12, 2019

ਲੁਧਿਆਣਾ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ 5 ਲੋਕ ਗ੍ਰਿਫਤਾਰ ਤੇ 5 ਦੇ ਸਕੈੱਚ ਜਾਰੀ ਕੀਤੇ ਹਨ। ਇਸ ਮਾਮਾਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਰਾਰ ਮੁਲਜ਼ਮ ਵੀ ਜਲਦ ਗ੍ਰਿਫਤਾਰ ਕੀਤੇ ਜਾਣਗੇ।

ਲੁਧਿਆਣਾ ਵਿਚ ਇਕ ਲੜਕੀ ਨਾਲ 11 ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ। ਇਹ ਕੁੜੀ ਆਪਣੇ ਮਿੱਤਰ ਨਾਲ ਘੁੰਮਣ ਲੁਧਿਆਣਾ ਦੇ ਮੁੱਲਾਂਪੁਰ ਇਲਾਕੇ ਵਿਚ ਗਈ ਸੀ। ਇਸ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਪਹਿਲਾਂ ਕੁੜੀ ਉਤੇ ਹਮਲਾ ਕੀਤਾ ਤੇ ਫਿਰ ਅਣਜਾਣ ਥਾਂ ਉਤੇ ਲਿਜਾ ਕੇ ਬਲਾਤਕਾਰ ਕੀਤਾ। ਇਹੀ ਨਹੀਂ ਇਸ ਕੁੜੀ ਦੇ ਮਿੱਤਰ ਦੇ ਘਰ ਵਾਲਿਆਂ ਤੋਂ 2 ਲੱਖ ਫਾਰੌਤੀ ਦੀ ਮੰਗ ਵੀ ਕੀਤੀ।

ਲੜਕੀ ਤੇ ਨੌਜਵਾਨ ਰਾਤ ਕਰੀਬ 8 ਵਜੇ ਆਪਣੀ ਕਾਰ ‘ਚ ਘੁੰਮਣ ਨਿਕਲੇ। ਇਸ ਤੋਂ ਬਾਅਦ ਉਹ ਕਿਸੇ ਸੁੰਨਸਾਨ ਥਾਂ ‘ਤੇ ਚਲੇ ਗਏ। ਇਸ ਥਾਂ ‘ਤੇ ਦੋਵਾਂ ‘ਤੇ ਕੁਝ ਬਦਮਾਸ਼ਾਂ ਨੇ ਇੱਟਾਂ ਨਾਲ ਹਮਲਾ ਕੀਤਾ ਤੇ ਦੋਵਾਂ ਨੂੰ ਕਾਰ ਤੋਂ ਬਾਹਰ ਕੱਢ ਲਿਆ। ਦੋਵਾਂ ਨੂੰ ਅਗਵਾ ਕਰ ਬਦਮਾਸ਼ ਉਨ੍ਹਾਂ ਨੂੰ ਇੱਕ ਫਾਰਮ ਹਾਊਸ ‘ਤੇ ਲੈ ਗਏ ਜਿਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਪੀੜਤਾ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਨੌਜਵਾਨ ਪੁਲਿਸ ਕੋਲ ਗਿਆ ਤੇ ਸਾਰੀ ਘਟਨਾ ਦੱਸ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੱਤ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਮਹਿਲਾ ਨਾਲ ਰਾਤ ਡੇਢ ਵਜੇ ਤੱਕ ਬਲਾਤਕਾਰ ਕੀਤਾ ਗਿਆ।

ਘਟਨਾ ਤੋਂ ਬਾਅਦ ਇਸ ਮਾਮਲੇ ਵਿੱਚ  ਐੱਸਆਈਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਡੀਐੱਸਪੀ ਅਹੁਦੇ ਦੇ ਅਫਸਰ ਹੋਣਗੇ। ਪੁਲਿਸ ਨੇ ਇਸ ਮਾਮਲੇ ’ਚ ਇੱਕ ASI ਨੂੰ ਡਿਊਟੀ ਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਚ ਮੁਅੱਤਲ ਕਰ ਦਿੱਤਾ ਹੈ ਜਦਕਿ ਦੋ ਕਥਿਤ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

SHOW MORE