HOME » Top Videos » Punjab
Share whatsapp

ਹੜ੍ਹ ਮਾਰੇ ਇਲਾਕੇ ਦਾ ਦੌਰਾ ਕਰਨ ਆਏ ਕੈਪਟਨ ਨੂੰ ਲੋਕਾਂ ਨੇ ਘੇਰਿਆ

Punjab | 07:11 PM IST Aug 19, 2019

ਰੋਪੜ ਵਿਚ ਹੜ੍ਹ ਮਾਰੇ ਇਲਾਕੇ ਦਾ ਦੌਰਾ ਕਰਨ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕੈਪਟਨ ਜਦੋਂ ਨਦੀ ਦੇ ਟੁੱਟੇ ਬੰਨ੍ਹ ਦਾ ਜਾਇਜ਼ਾ ਲੈਣ ਪੁੱਜੇ ਤਾਂ ਪਿੰਡ ਖੈਰਾਬਾਦ ਦੇ ਲੋਕਾਂ ਨੂੰ ਪੁਲਿਸ ਨੇ ਅੱਗੇ ਆਉਣ ਤੋਂ ਰੋਕ ਦਿੱਤਾ। ਜਦੋਂ ਮੁੱਖ ਮੰਤਰੀ ਵਾਪਸ ਜਾਣ ਲੱਗੇ ਤਾਂ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਲੋਕਾਂ ਨੇ ਪੁਲਿਸ ਨਾਲ ਧੱਕਾਮੁੱਕੀ ਵੀ ਕੀਤੀ। ਲੋਕਾਂ ਦੇ ਰੋਸ ਨੂੰ ਵੇਖ ਕੇ ਕੈਪਟਨ ਗੱਡੀ ਵਿਚੋਂ ਥੱਲੇ ਉੱਤਰ ਆਏ ਤੇ ਲੋਕਾਂ ਕੋਲ ਗਏ। ਲੋਕਾਂ ਨੇ ਗਿਲਾ ਕੀਤਾ ਕੇ ਮੁਸੀਬਤ ਸਮੇਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਲੋਕਾਂ ਦਾ ਇੰਨਾ ਨੁਕਸਾਨ ਹੋ ਗਿਆ ਹੈ ਪਰ ਕੋਈ ਅਧਿਕਾਰੀ ਉਨ੍ਹਾਂ ਦਾ ਹਾਲ ਪੁੱਛਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੜ੍ਹ ਮਾਰੇ ਇਲਾਕੇ ਦਾ ਦੌਰਾ ਕਰਨ ਆਏ ਹਨ ਪਰ ਲੋਕਾਂ ਦੀ ਸਮੱਸਿਆ ਸੁਣੇ ਬਿਨਾ ਹੀ ਵਾਪਸ ਪਰਤ ਰਹੇ ਹਨ। ਜਿਸ ਕਾਰਨ ਉਨ੍ਹਾਂ ਵਿਚ ਰੋਸ ਹੈ।

SHOW MORE