HOME » Videos » Punjab
Share whatsapp

ਕਰਜ਼ਾ ਮੁਆਫੀ ਦਾ ਪਹਿਲਾ ਫਾਰਮ ਭਰਨ ਵਾਲੇ ਕਿਸਾਨ ਦੀ ਇਸ ਸਮਾਜ ਸੇਵੀ ਨੇ ਫੜੀ ਬਾਂਹ

Punjab | 10:33 PM IST Jan 08, 2019

ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਕਿਸਾਨ ਦੀ ਫੋਟੋ ਲਗਾ ਕਰਜ਼ਾ ਮੁਆਫ਼ੀ ਦਾ ਪ੍ਰਚਾਰ ਕੀਤਾ, ਬਟਾਲਾ ਦਾ ਉਹ ਕਿਸਾਨ ਹਾਲੇ ਵੀ ਕਰਜ਼ੇ ਥੱਲੇ ਹੈ। ਕੈਪਟਨ ਸਰਕਾਰ ਬੇਸ਼ੱਕ ਸੱਤਾ ਵਿਚ ਆਉਣ ਤੋਂ ਬਾਅਦ ਕਿਸਾਨ ਬੁੱਧ ਸਿੰਘ ਨੂੰ ਭੁੱਲ ਚੁੱਕੀ ਹੋਵੇ ਪਰ ਇਕ ਸਮਾਜ ਸੇਵੀ ਕਰਜ਼ ਹੇਠ ਦੱਬੇ ਕਿਸਾਨ ਬੁੱਧ ਸਿੰਘ ਦੀ ਬਾਂਹ ਫੜਨ ਲਈ ਜ਼ਰੂਰ ਅੱਗੇ ਆਇਆ ਹੈ। ਇਸ ਡਾਕਟਰ ਨੇ ਬੁੱਧ ਸਿੰਘ ਦੇ ਸਿਰ 4 ਲੱਖ ਦੇ ਕਰਜ਼ੇ ਵਿਚੋਂ 2 ਲੱਖ ਰੁਪਏ ਅਦਾ ਕਰ ਦਿੱਤੇ ਹਨ। ਬੁੱਧ ਸਿੰਘ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਦਾ ਪਹਿਲਾ ਕਿਸਾਨ ਸੀ ਜਿਸ ਨੇ ਕਰਜ਼ਾ ਮੁਆਫ਼ੀ ਦਾ ਫਾਰਮ ਭਰਿਆ ਸੀ ਤੇ ਬੁੱਧ ਸਿੰਘ ਦੀ ਇਸੇ ਫੋਟੋ ਨੂੰ ਕਾਂਗਰਸ ਨੇ ਚੋਣਾਂ ਵਿਚ ਪ੍ਰਚਾਰ ਲਈ ਵਰਤਿਆ, ਪਰ ਇਸ ਕਿਸਾਨ ਦੀ ਬਦਕਿਸਮਤੀ ਇਹ ਹੈ ਕਿ ਜਿਸ ਦੀ ਫੋਟੋ ਲਗਾ ਕਾਂਗਰਸ ਨੇ ਕਰਜ਼ਾ ਮੁਆਫੀ ਦਾ ਪ੍ਰਚਾਰ ਕੀਤਾ, ਉਹੀ ਕਿਸਾਨ ਕਰਜ਼ ਥੱਲੇ ਹੈ।

ਬਟਾਲਾ ਦੇ ਸਮਾਜ ਸੇਵੀ ਡਾ. ਸਤਨਾਮ ਸਿੰਘ ਨਿੱਜਰ ਨੇ ਆਪਣੇ ਪੱਲਿਓਂ 2 ਲੱਖ ਰੁਪਏ ਦਾ ਚੈੱਕ ਕਸਬੇ ਕੋਟਲੀ ਸੂਰਤ ਮੱਲ੍ਹੀ ਦੇ ਵਸਨੀਕ ਬੁੱਧ ਸਿੰਘ ਨੂੰ ਦਿੱਤਾ ਤੇ ਨਾਲ ਹੀ ਕਿਹਾ ਕਿ ਸਰਕਾਰ ਵੱਲੋਂ ਮਾਰਚ ਮਹੀਨੇ ਕੀਤੀ ਜਾਣ ਵਾਲੀ ਕਰਜ਼ ਮੁਆਫ਼ੀ ਦੀ ਇਹ ਜ਼ੱਦ ਵਿੱਚ ਆ ਜਾਵੇਗਾ। ਆਰਥਿਕ ਮੰਦਹਾਲੀ ’ਚ ਲੰਘ ਰਹੇ ਕਿਸਾਨ ਨੂੰ ਚੈੱਕ ਦੇਣ ਸਮੇਂ ਉਸ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਅੱਥਰੂ ਆ ਗਏ ਪਰ ਉਸ ਨੂੰ ਬਾਕੀ ਕਰਜ਼ਾ ਮੁਆਫ਼ ਬਾਰੇ ਹੁਣ ਸਰਕਾਰ ਤੋਂ ਬਹੁਤ ਉਮੀਦ ਹੈ। ਉਸ ਨੇ ਦੱਸਿਆ ਕਿ ਹੁਣ ਉਸ ਦੇ ਸਿਰ 1 ਲੱਖ 76 ਹਜ਼ਾਰ ਰੁਪਏ ਦਾ ਕਰਜ਼ਾ ਰਹਿ ਗਿਆ ਹੈ। ਇਸ ਮੌਕੇ ਬੁੱਧ ਸਿੰਘ ਨੇ ਦੱਸਿਆ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਉਸ ਕੋਲ ਆਏ ਸਨ ਅਤੇ ਉਸ ਕੋਲੋਂ ਫਾਰਮ ਭਰਵਾ ਕੇ ਸਾਰਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਦਾ ਕਰਜ਼ਾ ਅੱਜ ਤੱਕ ਮੁਆਫ਼ ਨਹੀਂ ਹੋਇਆ। ਬੈਂਕ ਦਾ ਸਾਲਾਨਾ ਵਿਆਜ 82 ਹਜ਼ਾਰ ਰੁਪਏ ਬਣ ਜਾਂਦਾ ਹੈ। ਕਿਸਾਨ ਨੇ ਦੁਖੀ ਮਨ ਨਾਲ ਦੱਸਿਆ ਕਿ ਕਰਜ਼ ਦੇ ਵਧਦੇ ਬੋਝ ਕਾਰਨ ਹੀ ਉਸ ਨੇ ਮਜਬੂਰੀ ਵੱਸ ਆਪਣਾ ਟਰੈਕਟਰ ਵੇਚ ਦਿੱਤਾ ਜਿਸ ਨਾਲ ਬੈਂਕ ਦਾ ਵਿਆਜ ਉਤਾਰਿਆ। ਉਸ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਉਸ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।

SHOW MORE