HOME » Videos » Punjab
Share whatsapp

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਨਰਾਜ਼ਗੀ ਦੂਰ ਕਰਨਗੇ ਸੋਮ ਪ੍ਰਕਾਸ਼ !

Punjab | 11:54 AM IST Apr 24, 2019

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਨਰਾਜ਼ਗੀ ਸੋਮ ਪ੍ਰਕਾਸ਼ ਦੂਰ ਕਰਨਗੇ। ਇਸ ਬਾਰੇ ਨਿਊਜ਼18 'ਤੇ ਹੁਸ਼ਿਆਰਪੁਰ ਤੋਂ BJP ਉਮੀਦਵਾਰ ਸੋਮ ਪ੍ਰਕਾਸ਼ ਦਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਜੇ ਸਾਂਪਲਾ ਨੂੰ 2-3 ਦਿਨਾਂ 'ਚ ਮਨਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਫਿਲਹਾਲ ਸਾਂਪਲਾ ਨਾਲ ਕੋਈ ਗੱਲ ਨਹੀਂ ਹੋਈ। 'BJP 'ਚ ਇੱਕ ਸਿਸਟਮ ਹੈ, ਉਮੀਦਵਾਰਾਂ ਦੇ ਨਾਂਅ ਪਾਰਟੀ ਤੈਅ ਕਰਦੀ ਹੈ'। ਉਨ੍ਹਾਂ ਕਿਹਾ ਕਿ 'ਪਾਰਟੀ ਨੇ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਦੇਣ ਬਾਰੇ ਸੋਚਿਆ ਹੋਵੇਗਾ'

ਜ਼ਿਕਰਯੋਗ ਹੈ ਕਿ ਵਿਜੇ ਸਾਂਪਲਾ ਨੇ ਟਿਕਟ ਨਾ ਮਿਲਣ ਦੇ ਚੱਲਦਿਆਂ ਟਵੀਟ ਕਰ ਕੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਟਿਕਟ ਨਾ ਮਿਲਣ ਦਾ ਬਹੁਤ ਦੁੱਖ ਹੋਇਆ। ਭਾਜਪਾ ਨੇ ਗਊ ਹੱਤਿਆ ਕਰ ਦਿੱਤੀ ਹੈ, ਉੱਥੇ ਹੀ ਵਿਜੇ ਸਾਂਪਲਾ ਨੇ ਟਵਿੱਟਰ ਤੋਂ ਆਪਣੇ ਨਾਂਅ ਅੱਗੇ ਲਿਖਿਆ ਚੌਕੀਦਾਰ ਸ਼ਬਦ ਵੀ ਹਟਾ ਦਿੱਤਾ।

SHOW MORE