HOME » Top Videos » Punjab
Share whatsapp

ਪੁੱਤਰ ਵੱਲੋਂ ਪਿਓ ਦਾ ਕਤਲ, ਲਾਸ਼ ਪੱਖੇ ਨਾਲ ਲਟਕਾਈ, ਕਾਰਨ ਜਾਣ ਕੇ ਹੋਵੋਗੇ ਹੈਰਾਨ..

Punjab | 12:15 PM IST Apr 17, 2019

ਫ਼ਰੀਦਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਦੇ ਪਿੰਡ ਵਾੜਾਦਰਾਕਾ ਚ ਪਿਉ ਪੁੱਤਰ ਦਾ ਰਿਸ਼ਤਾ ਤਾਰ-ਤਾਰ ਹੋਇਆ, ਜਿੱਥੇ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਕੇ ਖ਼ੁਦ ਲਾਸ਼ ਪੱਖੇ ਨਾਲ ਲਟਕਾ ਦਿੱਤੀ ਤੇ ਪਿਉ ਦੇ ਕਤਲ ਦਾ ਡਰਾਮਾ ਕੀਤਾ। ਬਾਅਦ ਵਿੱਚ ਸੰਸਕਾਰ ਕਰ ਕੇ ਅਸਥੀਆਂ ਵੀ ਜਲ ਪ੍ਰਵਾਹ ਕਰ ਦਿੱਤੀਆਂ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮ੍ਰਿਤਕ ਸਿਕੰਦਰ ਸਿੰਘ ਦਾ ਕਤਲ ਹੋਇਆ ਸੀ। ਇਸ ਪਿੱਛੋਂ ਪੁਲਿਸ ਨੇ ਜਾਂਚ ਕਰਦਿਆਂ ਮ੍ਰਿਤਕ ਸਿਕੰਦਰ ਸਿੰਘ ਦੇ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਲਖਵਿੰਦਰ ਸਿੰਘ ਨੇ ਆਪਣੇ ਪਿਤਾ ਸਿਕੰਦਰ ਸਿੰਘ ਦਾ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਲਾਸ਼ ਦਾ ਸਸਕਾਰ ਕਰ ਕੇ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ। ਪੁਲਿਸ ਮੁਤਾਬਿਕ ਜਾਂਚ ਚ ਸਾਹਮਣੇ ਆਇਆ ਕਿ ਕਤਲ ਕਰਨ ਦੀ ਵਜ੍ਹਾ ਮ੍ਰਿਤਕ ਸਿਕੰਦਰ ਸਿੰਘ ਦਾ ਆਪਣੀ ਧੀ ਅਮਨਦੀਪ ਕੋਰ ਨੂੰ ਵਿਦੇਸ਼ ਭੇਜਣ ਲਈ 17 ਲੱਖ ਰੁਪਏ ਦੇਣਾ ਸੀ। ਲਖਵਿੰਦਰ ਇਸ ਦਾ ਵਿਰੋਧ ਕਰਦਾ ਸੀ। ਜਿਸ ਕਰ ਕੇ ਉਸ ਨੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਪਿਉ ਪੁੱਤਰ ਦਾ ਨਹੁੰ ਮਾਸ ਦਾ ਰਿਸ਼ਤਾ ਹੁੰਦਾ। ਪਿਤਾ ਜੋ ਖ਼ੁਦ ਔਕੜਾਂ ਦਾ ਸਾਹਮਣਾ ਕਰ ਕੇ ਵੀ ਔਲਾਦ ਨੂੰ ਬੁਰਾ ਵਖਤ ਨਹੀਂ ਵੇਖਣ ਦਿੰਦਾ। ਪਰ ਫ਼ਰੀਦਕੋਟ ਦੀ ਇਹ ਘਟਨਾ ਸਵਾਲ ਖੜੇ ਕਰਦੀ ਹੈ ਕਿ ਕੋਈ ਪੁੱਤਰ ਇਨ੍ਹਾਂ ਨਿਰਦਈ ਹੋ ਸਕਦਾ ਕਿ ਆਪਣੇ ਹੀ ਪਿਤਾ ਦੀ ਜਾਨ ਦਾ ਦੁਸ਼ਮਣ ਬਣ ਜਾਵੇ।

SHOW MORE