HOME » Videos » Punjab
Share whatsapp

'ਸਿੱਧੂ ਦਾ ਕਸੂਰ ਉਹ ਬੋਲ ਪਿਆ ਸੱਚ'... ਇਸ ਗੀਤ ਨੇ ਸੋਸ਼ਲ ਮੀਡੀਆ ਉਤੇ ਪਾਈਆਂ ਧਮਾਲਾਂ

Punjab | 02:34 PM IST Jul 13, 2019

ਸੋਸ਼ਲ ਮੀਡੀਆ ਉਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਇਕ ਗੀਤ ਖੂਬ ਵਾਇਰਲ ਹੋ ਰਿਹਾ ਹੈ। ਸਿੱਧੂ ਦੇ ਪ੍ਰਸੰਸਕ ਹਿੰਮਤ ਸਿੰਘ ਨੇ ਇਹ ਗੀਤ ਗਾਇਆ ਹੈ। ਜਿਸ ਦੇ ਬੋਲ ਹਨ- ਸਿੱਧੂ ਬੋਲ ਪਿਆ ਸੱਚ।

ਇਸ ਵਿਚ ਇਹ ਸਵਾਲ ਕੀਤਾ ਹੈ ਕਿ ਸਿੱਧੂ ਦਾ ਕਸੂਰ ਕੀ ਹੈ। ਸਿੱਧੂ ਨਾਲ ਹੋ ਰਹੇ ਧੱਕੇ ਦਾ ਲੋਕ ਹਿਸਾਬ ਲੈਣਗੇ। ਇਸ ਬੰਦੇ ਦਾ ਕਹਿਣਾ ਹੈ ਕਿ ਸਿੱਧੂ ਬੜਾ ਭਲਾ ਇਨਸਾਨ ਹੈ ਤੇ ਉਹ ਉਸ ਦੀ ਰੂਹ ਵਿਚ ਵੱਸਦਾ ਹੈ। ਸਿੱਧੂ ਵਰਗਾ ਇਨਸਾਨ ਨਾ ਕਦੇ ਹੋਇਆ ਤੇ ਨਾ ਹੋਣਾ ਹੈ। ਸਿੱਧੂ ਨੂੰ ਝੂਠੇ ਇਲਜਾਮ ਲਾ ਕੇ ਬਦਨਾਮ ਕੀਤਾ ਗਿਆ। ਲੋੜ ਪੈਣ ਉਤੇ ਸਿੱਧੂ ਨਾਲ ਸਾਰਾ ਪੰਜਾਬ ਖੜ੍ਹੇਗਾ।

SHOW MORE