HOME » Videos » Punjab
Share whatsapp

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾਉਣ 'ਤੇ ਰਾਣਾ ਕੇਪੀ ਸਿੰਘ ਨੇ ਕਹੀ ਇਹ ਵੱਡੀ ਗੱਲ

Punjab | 01:44 PM IST Dec 05, 2018

ਸਰਕਾਰ ਨੇ ਇਸ ਮਹੀਨੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 13,14 ਤੇ 15 ਦਸੰਬਰ ਤੱਕ ਚੱਲਣ ਦਾ ਐਲਾਣ ਕੀਤਾ ਹੈ। ਇਹ ਫ਼ੈਸਲਾ ਕੈਬਨਿਟ ਦੀ ਬੈਠਕ ਵਿੱਚ ਲਿਆ ਗਿਆ। ਸਰਕਾਰ ਇਸ ਬਾਰੇ ਰਾਜਪਾਲ ਤੋਂ ਸੈਸ਼ਨ ਬੁਲਾਉਣ ਦੀ ਇਜਾਜ਼ਤ ਲਵੇਗਾ। 13 ਦਸੰਬਰ ਨੂੰ ਮ੍ਰਿਤਕ ਨੇਤਾਵਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗਾ, 14 ਤੇ 15 ਨੂੰ ਵਿਧਾਨ ਸਭਾ ਵਿੱਚ ਕੰਮਕਾਜ ਕੀਤਾ ਜਾਵੇਗਾ। 14 ਤੇ 15 ਨੂੰ ਦੋ ਸਿਟਿੰਗਾਂ ਹੋਣਗੀਆਂ ਤੇ 15 ਨੂੰ ਬਿੱਲ ਪਾਸ ਹੋਣਗੇ।

ਇਹ ਫ਼ੈਸਲਾ ਕੈਬਨਿਟ ਦੀ ਬੈਠਕ ਵਿੱਚ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਕੀਤਾ ਗਿਆ। ਸਰਕਾਰ ਦੇ ਇਸ ਫ਼ੈਸਲੇ ਖਿਲਾਫ਼ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਵਿਧਾਨ ਸਭਾ ਸੈਸ਼ਨ ਦਾ ਸਮਾਂ ਬਹੁਤ ਘੱਟ ਹੈ ਇਸਨੂੰ ਵਧਾਇਆ ਜਾਵੇ, ਇਹ 3 ਦਿਨ ਦੀ ਬਜਾਏ 15 ਦਿਨ ਕੀਤਾ ਜਾਵੇ।

ਇਸ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਹਾਲੇ ਸਰਕਾਰ ਨੇ ਸਾਨੂੰ 3 ਦਿਨ ਦਾ ਸੈਸ਼ਨ ਲਿਖ ਕੇ ਭੇਜਿਆ ਹੈ। ਉਸ ਤੋਂ ਬਾਅਦ ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਵੇਗੀ। ਉਸ ਵਿੱਚ ਦੇਖਿਆ ਜਾਵੇਗਾ ਕਿ ਵਿਧਾਨ ਸਭਾ ਦੇ ਕੋਲ ਕਿੰਨਾ ਕੁ ਕੰਮ ਹੈ। ਸਪੀਕਰ ਰਾਣਾ ਕੇਪੀ ਸਿੰਘ ਨੇ ਇਹ ਵੀ ਕਿਹਾ ਕਿ ਹੁਣ ਵਪਾਰਕ ਸਲਾਹਕਾਰ ਕਮੇਟੀ ਤੋਂ ਬਾਅਦ ਹੀ ਦੇਖਿਆ ਜਾਵੇਗਾ ਕਿ ਵਿਧਾਨ ਸਭਾ ਸੈਸ਼ਨ ਕਿੰਨੇ ਸਮੇਂ ਚੱਲਦਾ ਹੈ।

SHOW MORE