HOME » Videos » Punjab
Share whatsapp

ਸਰਕਾਰੀ ਹਸਪਤਾਲ 'ਚ ਗੋਰਖਧੰਦੇ ਦਾ ਪਰਦਾਫਾਸ਼, ਇੰਜ ਲੱਗ ਰਿਹਾ ਮਰੀਜਾਂ ਨੂੰ ਰਗੜਾ, ਦੇਖੋ ਖ਼ਾਸ ਰਿਪੋਰਟ

Punjab | 06:23 PM IST Jul 11, 2019

ਸਰਕਾਰੀ ਹਸਪਤਾਲ ਬਣਾਏ ਤਾਂ ਗ਼ਰੀਬ ਮਰੀਜ਼ਾਂ ਦੀ ਸਹੂਲਤ ਲਈ ਗਏ ਨੇ ਪਰ ਇੱਥੇ ਵੱਡੇ ਪੱਧਰ ‘ਤੇ ਮਰੀਜ਼ਾਂ ਦੀ ਲੁੱਟ ਹੋ ਰਹੀ ਹੈ। ਮਾਮਲਾ ਬਰਨਾਲਾ ਦੇ ਸਰਕਾਰੀ ਹਸਪਤਾਲ ਦਾ ਹੈ, ਜਿੱਥੇ ਸਰਕਾਰੀ ਹੁਕਮਾਂ ਦੇ ਬਾਵਜੂਦ ਮਰੀਜ਼ਾਂ ਨੂੰ ਮੁਫ਼ਤ ਮਿਲਣ ਵਾਲੀਆਂ ਦਵਾਈਆਂ ਦੇਣ ਦੀ ਬਜਾਏ ਬਾਹਰੋਂ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਇਸ ਗੋਰਖਧੰਦੇ ਦਾ ਪਰਦਾਫਾਸ਼ ਕਰਨ ਲਈ ਐਂਟੀ ਕਰੱਪਸ਼ਨ ਦੀ ਟੀਮ ਪਹੁੰਚੀ ਤਾਂ ਐੱਸ.ਐੱਮ.ਓ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ।

ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਐੱਸ.ਐਮ.ਓ ਸਾਹਬ, ਜਿੰਨਾ ‘ਤੇ ਸਰਕਾਰੀ ਨੌਕਰੀ ਦਾ ਨਸ਼ਾ ਇਸ ਕਦਰ ਚੜ੍ਹਿਆ ਹੈ ਕਿ ਸਾਹਮਣੇ ਵਾਲੇ ਨੂੰ ਇਹ ਟਿੱਚ ਨਹੀਂ ਜਾਣਦੇ। ਦਰਅਸਲ ਬਰਨਾਲਾ ਦੇ ਸਿਵਲ ਹਸਪਤਾਲ ‘ਚ ਮਰੀਜ਼ਾਂ ਨਾਲ ਹੋ ਰਹੀ ਲੁੱਟ ਅਤੇ ਮੁਫ਼ਤ ਦਵਾਈਆਂ ਨਾ ਦਿੱਤੇ ਜਾਣ ਦੀਆਂ ਸ਼ਿਕਾਇਤਾਂ ਜਦੋਂ ਐਂਟੀ ਕਰੱਪਸ਼ਨ ਆਲ ਇੰਡੀਆ ਰਜਿਸਟਰਡ ਟੀਮ ਕੋਲ ਪਹੁੰਚੀਆਂ ਤਾਂ ਟੀਮ ਹਸਪਤਾਲ ਪਹੁੰਚੀ। ਪਰ ਇੱਥੇ ਜਦੋਂ ਐਸਐਮਓ ਸਾਹਬ ਤੋਂ ਜਵਾਬ ਮੰਗਿਆਂ ਤਾਂ ਨਾ ਸਿਰਫ਼ ਉਨ੍ਹਾਂ ਟੀਮ ਮੈਂਬਰਾਂ ਨਾਲ ਬਦਸਲੂਕੀ ਕੀਤੀ ਬਲਕਿ ਉਨ੍ਹਾਂ ਖ਼ਿਲਾਫ਼ ਪਰਚਾ ਵੀ ਦਰਜ ਕਰਵਾ ਦਿੱਤਾ, ਇਹ ਕਹਿ ਕੇ ਸਰਕਾਰੀ ਕੰਮ ‘ਚ ਵਿਘਨ ਪਾਇਆ ਗਿਆ ਹੈ।

ਐਂਟੀ ਕਰੱਪਸ਼ਨ ਆਲ ਇੰਡੀਆ ਰਜਿਸਟਰਡ ਟੀਮ ਦੇ ਮੈਂਬਰ ਨੇ ਦੱਸਿਆ ਕਿ ਇੱਥੇ ਵੱਡੇ ਪੱਧਰ ‘ਤੇ ਮਰੀਜ਼ਾਂ ਦੀ ਲੁੱਟ ਹੋ ਰਹੀ ਹੈ। ਦਵਾਈਆਂ ਹੋਣ ਦੇ ਬਾਵਜੂਦ ਡਾਕਟਰ ਉਨ੍ਹਾਂ ਨੂੰ ਪਰਚੀ ਲਿਖ ਕੇ ਬਾਹਰੋਂ ਦਵਾਈਆਂ ਲੈਣ ਲਈ ਮਜਬੂਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਡਾਕਟਰ ਲੱਖਾਂ ਰੁਪਏ ਦਾ ਕਮਿਸ਼ਨ ਮੈਡੀਕਲ ਸਟੋਰਾਂ ਤੋਂ ਬਟੋਰਦੇ ਹਨ।

ਉੱਧਰ ਐਂਟੀ ਕਰੱਪਸ਼ਨ ਟੀਮ ਵੱਲੋਂ ਮਾਮਲਾ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਧਿਆਨ ‘ਚ ਲਿਆਂਦਾ ਤਾਂ ਉਹ ਹਸਪਤਾਲ ਦੌਰਾ ਕਰਨ ਪਹੁੰਚੇ, ਸਿਹਤ ਮੰਤਰੀ ਨੇ ਵੀ ਮੰਨਿਆ ਕਿ ਹਸਪਤਾਲ ਦੇ ਕੰਮਾਂ ‘ਚ ਕਈ ਖ਼ਾਮੀਆਂ, ਉਨ੍ਹਾਂ ਬੇਨਿਯਮੀਆਂ ਕਰਨ ਵਾਲੇ ਮੁਲਾਜ਼ਮਾਂ ਨੂੰ ਝਾੜ ਵੀ ਪਾਈ।

ਗੌਰਤਲਬ ਏ ਕਿ ਇਹ ਹਾਲ ਕਿਸੇ ਹਸਪਤਾਲ ਦਾ ਨਹੀਂ ਬਲਕਿ ਸੂਬੇ ਦੇ ਹਰ ਸਰਕਾਰੀ ਹਸਪਤਾਲ ਦਾ ਹੈ। ਜਿੱਥੇ ਗ਼ਰੀਬ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਹੈ, ਇਸ ਸਬੰਧੀ ਜਿੱਥੇ ਪ੍ਰਸ਼ਾਸਨ ਨੂੰ ਸਖ਼ਤੀ ਕਰਨ ਦੀ ਲੋ ੜਏ ਉੱਥੇ ਲੋੜ ੲਟ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਤਾਂ ਜੋ ਉਹ ਲੁੱਟ ਤੋਂ ਬਚ ਸਕਣ।

SHOW MORE