HOME » Top Videos » Punjab
Share whatsapp

ਜਦੋਂ ਗੋਰੇ ਦੇ ਮਜ਼ਾਕ ਪਿੱਛੋਂ ਇਸ ਸਰਦਾਰ ਨੇ ਕਿਹਾ ਸੀ, ਪੱਗ ਨਾਲਦੇ ਰੰਗ ਦੀ Rolls Royce

Punjab | 05:18 PM IST Nov 13, 2019

ਅੱਜ ਤੁਹਾਨੂੰ ਅਸੀਂ ਇਕ ਅਜਿਹੇ ਅਰਬਪਤੀ ਸਰਦਾਰ ਜੀ ਬਾਰੇ ਦੱਸ ਰਹੇ ਹਾਂ ਜਿਸ ਨੇ ਸੋਸ਼ਲ ਮੀਡੀਆ ਉਤੇ ਆਪਣੀ ਵੱਖਰੀ ਹੀ ਪਛਾਣ ਬਣਾਈ ਹੋਈ ਹੈ। ਅਸੀਂ ਤੁਹਾਨੂੰ ਇੰਗਲੈਂਡ ਵਿਚ ਰਹਿਣ ਵਾਲੇ ਅਰਬਪਤੀ ਸਿੱਖ ਕਾਰੋਬਾਰੀ ਰੋਬੇਨ ਸਿੰਘ ਬਾਰੇ ਦੱਸ ਰਹੇ ਹਾਂ। ਜੋ ਇਕ ਜਾਂ ਦੋ ਨਹੀਂ ਬਲਕਿ 37 ਵੱਖ-ਵੱਖ ਰੰਗ ਦੀਆਂ Rolls Royce ਗੱਡੀਆਂ ਦਾ ਮਾਲਕ ਹੈ। Rolls Royce ਦੁਨੀਆਂ ਦੀ ਸਭ ਤੋਂ ਮਹਿੰਗੀਆਂ ਗੱਡੀਆਂ ਵਿਚੋਂ ਇਕ ਹੈ।

ਦਰਅਸਲ, ਰੋਬੇਨ ਸਿੰਘ ਦੀ ਕਹਾਣੀ ਸ਼ੁਰੂ ਹੁੰਦੀ ਹੈ ਬ੍ਰਿਟਿਸ਼ ਨਾਗਰਿਕ ਵੱਲੋਂ ਨਸਲੀ ਟਿੱਪਣੀ ਨਾਲ। ਇਸ ਗੋਰੇ ਕਾਰੋਬਾਰੀ ਨੇ ਰੋਬੇਨ ਸਿੰਘ ਦੀ ਦਸਤਾਰ ਨੂੰ ਲੈ ਕੇ ਮਜਾਕ ਉਡਾਇਆ ਸੀ ਕਿ ਤੁਸੀਂ ਸਿਰਫ ਰੰਗ-ਬੇਰੰਗੀਆਂ ਪੱਗਾਂ ਹੀ ਬੰਨ੍ਹ ਸਕਦੇ ਹੋ। ਇਹ ਗੱਲ ਰੋਬੇਨ ਸਿੰਘ ਨੂੰ ਬੁਰੀ ਲੱਗੀ। ਰੋਬੇਨ ਸਿੰਘ ਨੇ ਇਸ ਗੋਰੇ ਨੂੰ ਕਿਹਾ ਕਿ ਜਿੰਨੇ ਰੰਗਾਂ ਦੀਆਂ ਪੱਗਾਂ ਬੰਨ੍ਹਾਗਾ, ਉਨੇ ਹੀ ਰੰਗ ਦੀਆਂ Rolls Royce ਰੱਖਾਂਗਾ। ਇਸ ਤੋਂ ਬਾਅਦ ਰੋਬੇਨ ਸਿੰਘ ਨੇ ਸਖਤ ਮਿਹਨਤ ਕੀਤੀ ਤੇ ਆਪਣਾ ਕਾਰੋਬਾਰ ਖੜ੍ਹਾ ਕੀਤਾ ਤੇ ਅਜਿਹਾ ਹੀ ਕਰ ਕੇ ਵਿਖਾਇਆ। ਰੋਬਨ ਸਿੰਘ ਨੇ ਇਸ ਬਾਰੇ ਨਿਊਜ਼ 18 ਉਤੇ ਖੁੱਲ਼੍ਹ ਕੇ ਗੱਲਬਾਤ ਕੀਤੀ।

SHOW MORE