HOME » Top Videos » Punjab
Share whatsapp

ਵਿਦਿਆਰਥਣ ਅਨਮੋਲ ਬਣੀ ਫ਼ਿਰੋਜ਼ਪੁਰ ਦੀ ਇੱਕ ਦਿਨ ਦੀ DC

Punjab | 11:41 AM IST Sep 13, 2019

ਫਿਰੋਜ਼ਪੁਰ ਦੀ ਟੌਪਰ ਸਟੂਡੈਂਟ ਅਨਮੋਲ ਬੇਰੀ ਦਾ ਸੁਫਨਾ ਅੱਜ ਸਕਾਰ ਹੋ ਗਿਆ। ਅਨਮੋਲ ਨੂੰ ਅੱਜ ਇੱਕ ਦਿਨ ਲਈ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਬਣਾਇਆ ਗਿਆ। ਪੰਜਾਬ 'ਚ ਪਹਿਲੀ ਵਾਰ ਅਜਿਹਾ ਫੈਸਲਾ ਹੋਇਆ, ਜਿਸਦਾ ਕ੍ਰੈਡਿਟ ਜ਼ਿਲ੍ਹੇ ਦੇ ਡੀਸੀ ਚੰਦਰ ਗੈਂਦ ਨੂੰ ਜਾਂਦਾ ਹੈ।

ਅਨਮੋਲ ਲੋਕੋਮੋਟੋ ਬਿਮਾਰੀ ਨਾਲ ਪੀੜਤ ਹੈ। ਉਸਦਾ ਕੱਦ ਮਹਿਜ਼ 2 ਫੁੱਟ 8 ਇੰਚ ਹੈ ਤੇ ਹੁਣ ਤੱਕ 4 ਸਰਜਰੀਆਂ ਹੋ ਚੁੱਕੀਆਂ ਹਨ। ਉਸਦੇ ਇਕ ਪੈਰ ਦੀ ਅੱਡੀ ਵੀ ਨਹੀਂ ਹੈ। ਜਨਮ ਤੋਂ 20 ਦਿਨ ਬਾਅਦ ਹੀ ਅਨਮੋਲ ਦੀ ਪਹਿਲੀ ਸਰਜਰੀ ਹੋਈ ਸੀ।

ਦੱਸਦਈਏ ਕਿ 10ਵੀਂ ਵਿੱਚ 85 ਫੀਸਦੀ ਅੰਕਾਂ ਨਾਲ ਪਾਸਆਊਟ ਹੈ ਤੇ 8ਵੀਂ ਤੱਕ ਟਾਪਰ ਰਹੀ ਹੈ। ਅੱਜ ਬਤੌਰ ਡੀਸੀ ਅਨਮੋਲ ਵੱਲੋਂ ਕੁਝ ਅਹਿਮ ਫੈਸਲੇ ਵੀ ਲਏ ਜਾਣਗੇ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਫਿਰੋਜ਼ਪੁਰ ਦੇ ਇੱਕ ਸਕੂਲ ਚ ਪਹੁੰਚੇ ਡੀਸੀ ਨੇ ਅਨਮੋਲ ਨੂੰ ਪੁੱਛਿਆ ਸੀ ਕਿ ਉਹ ਕੀ ਬਣਨਾ ਚਾਹੁੰਦੀ ਹੈ, ਤਾਂ ਅਨਮੋਸਲ ਨੇ ਕਿਹਾ IAS ਅਫਸਰ। ਇਸਦੇ ਨਾਲ ਹੀ ਪੁੱਛਿਆ ਕਿ IAS ਅਫਸਰ ਬਣ ਕੇ ਕੀ ਬਣੋਗੇ, ਤਾਂ ਅਨਮੋਲ ਨੇ DC ਬਣਨ ਦੀ ਇੱਛਾ ਜ਼ਾਹਿਰ ਕੀਤੀ।

SHOW MORE