HOME » Videos » Punjab
Share whatsapp

'ਦਮ ਤੋੜ' ਚੁੱਕੀ ਹੈ ਪੰਜਾਬ ਦੀ ਖੇਡ ਨੀਤੀ !

Punjab | 03:28 PM IST Dec 15, 2018

ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਲਾਊਣ ਦੇ ਦਾਅਵ ਕਰਦੀਆਂ। ਪਰ ਇਸ ਦੀ ਜਮੀਨ ਹਕੀਕਤ ਕੁਝ ਹੋਰ ਹੀ ਹੈ। ਹਰ ਜਿਲੇ ਦੇ ਖਿਡਾਰੀ ਸਰਕਾਰੀ ਸਹੂਲਤਾਂ ਤੋਂ ਸੱਖਣੇ ਨੇ..... ਸ਼ਾਈਦੇ ਇਸੇ ਕਾਰਨ ਅੱਜ ਬੱਚਿਆਂ ਦਾ ਖੇਡ ਹੁਨਰ ਅੱਧ ਵਿਚਕਾਰ ਦਮ ਤੋੜ ਰਿਹਾ ਹੈ। ਕੁਝ ਅਜਿਹੇ ਹੀ ਹਾਲਤਾ ਪਠਾਨਕੋਟ ਜਿਲ੍ਹੇ ਦੇ ਹਨ। ਜਿੱਥੋ ਦੇ ਖਿਡਾਰੀਆਂ ਕੁਸ਼ਤੀ, ਬਾਕਸਿੰਗ, ਬੈਟਮਿੰਟਨ ਸਮੇਤ ਕਈ ਖੇਡਾਂ ਚ ਕੌਮ ਤੇ ਕੌਮਾਂਤਰੀ ਪੱਧਰ ਤੱਕ ਆਪਣਾ ਲੋਹਾ ਮਨਵਾ ਚੁੱਕੇ ਨੇ.....ਇਸ ਸਭ ਦੇ ਬਵਾਜੂਦ ਖਿਡਾਰੀਆਂ ਦੇ ਹੱਥ ਖਾਲੀ ਨੇ।

ਕੌਮਾਂਤਰੀ ਖੇਡਾਂ ਚ ਦੇਸ਼ ਦੀ ਝੋਲੀ ਮੈਡਲਾਂ ਪੱਖੋਂ ਸੱਖਣੀ ਹੁੰਦੀ ਜਾ ਰਹੀ ਹੈ। ਪੰਜਾਬ ਖੇਡਾਂ ਦੇ ਪੱਖੋ ਹਾਸ਼ੀਏ ਤੱਕ ਪੁੱਜ ਗਿਆ। ਇਹ ਨਹੀਂ ਕਿ ਪੰਜਾਬ ਦੇ ਖਿਡਾਰੀਆਂ ਚ ਉਹ ਦਮ ਖਮ ਨਹੀਂ ਰਿਹਾ। ਜੂਨੂੰਨ ਵੀ ਹੈ ਤੇ ਚੰਗੇ ਖਿਡਾਰੀ ਵੀ ਹਨ.... ਪਰ ਜੋ ਨਹੀਂ ਹੈ ਸੂਬੇ ਦੀ ਢੁਕਵੀ ਖੇਡ ਨੀਤੀ। ਜਿਸ ਕਾਰਨ ਅਸੀ ਆਪਣੇ ਪੁੰਗਰ ਰਹੇ ਖਿਡਾਰੀਆਂ ਨੂੰ ਸਹੂਲਤਾਂ ਦੇ ਕੇ ਸਾਂਭਣ ਵੱਲ ਹਾਲੇ ਤੱਕ ਧਿਆਨ ਹੀ ਨਹੀਂ ਦਿੱਤਾ। ਫੇਰ ਖੇਡ ਪ੍ਰਾਪਤੀਆਂ ਦੀ ਆਸ ਵੀ ਕਿਥੋਂ ਕੀਤੀ ਜਾ ਸਕਦੀ ਹੈ। ਕੁਝ ਅਜਿਹਾ ਹੀ ਹਾਲ ਹੈ ਪਠਾਨਕੋਟ ਜਿਲ੍ਹੇ ਚ ਜਿੱਥੋ ਦੇ ਖਿਡਾਰੀਆਂ ਕੁਸ਼ਤੀ, ਬਾਕਸਿੰਗ, ਬੈਟਮਿੰਟਨ ਸਮੇਤ ਕਈ ਖੇਡਾਂ ਚ ਕੌਮ ਤੇ ਕੌਮਾਂਤਰੀ ਪੱਧਰ ਤੱਕ ਆਪਣਾ ਲੋਹਾ ਮਨਵਾ ਚੁੱਕੇ ਨੇ। ਇਸ ਸਭ ਦੇ ਬਵਾਜੂਦ ਖਿਡਾਰੀਆਂ ਦੇ ਹੱਥ ਖਾਲੀ ਨੇ... ਨਾ ਕੋਈ ਸਰਕਾਰੀ ਕੋਚ ਮਿਲਿਆ, ਨਾ ਕੋਈ ਖੇਡ ਸਹੂਲਤ ਤੇ ਨਾ ਕੋਈ ਆਰਥਿਕ ਮਦਦ। ਖਿਡਾਰੀ ਜਿੰਨਾ ਪੱਲੇ ਤੋਂ ਕਰ ਸਕਦੇ ਨੇ ਕੀਤਾ ਪਰ ਹੁਣ ਖਿਡਾਰੀਆਂ ਦੇ ਟੇਕ ਸਰਕਾਰੀ ਹੱਥਾਂ ਵੱਲ ਲੱਗੀ ਹੋਈ ਹੈ।

ਜਿਲ਼੍ਹੇਚ ਸਿਰਫ ਕੁਸ਼ਤੀ ਕੋਚ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਬਾਕੀ ਖਿਡਾਰੀ ਖੁਦ ਦਿਨ ਰਾਤ ਮਹਿਨਤ ਕਰ ਜਾਂ ਨਿੱਜੀ ਕੋਚ ਰੱਖ ਤਿਆਰੀ ਕਰਦੇ ਤਾਂ ਜੋ ਪੰਜਾਬ ਦਾ ਨਾਂ ਰੌਸ਼ਨ ਹੋ ਸਕੇ....ਇੰਨਾਂ ਖਿਡਾਰੀਆਂ ਦਾ ਇਲਜ਼ਾਮ ਹੈ ਕਿ ਜਦੋਂ ਵੀ ਉਹ ਆਪਣੀ ਫਰਿਆਦ ਖੇਡ ਵਿਭਾਗ ਦੇ ਦਫਤਰ ਜਾਂਦੇ ਹਨ ਉਥੇ ਕੋਈ ਅਧਿਕਾਰੀ ਮਿਲਦਾ ਹੀ ਨਹੀਂ ਤੇ ਜੇਕਰ ਕਈ ਮਿਲਦਾ ਹੈ ਤਾਂ ਉਨਾਂ ਕੋਈ ਗੱਲ ਸੁਣੀ ਹੀ ਨਹੀਂ ਜਾਂਦੀ।

ਜਿਲ੍ਹੇ ਦੇ ਖਿਡਾਰੀਆਂ ਨੂੰ ਕੋਈ ਸਰਕਾਰੀ ਸਹੂਲਤ ਨਾ ਮਿਲਣ ਬਾਰੇ ਸਬੰਧਤ ਅਧਿਕਾਰੀ ਭਲੀ ਭਾਂਤੀ ਜਾਣੋ ਨੇ ਪਰ ਇਹ ਅਫਸਰ ਖਿਡਾਰੀਆਂ ਨੂੰ ਸਹੂਲਤ ਦੇਣ ਨੂੰ ਤਰਜੀਹ ਘੱਟ ਤੇ ਇੱਕ ਦੂਜੇ ਅਧਿਕਾਰੀ ਨੂੰ ਕੱਸਣ ਵੱਲ ਵੱਧ ਦਿਆ ਦਿੰਦੇ ਨੇ।

ਖਿਡਾਰੀ ਸਹੂਲਤਾਂ ਤੋਂ ਸੱਖਣੇ ਨੇ..... ਸਟੇਡੀਅਮਾਂ ਦੀ ਹਾਲਤ ਖਸਤਾ ਹੈ.... ਇਸ ਸਭ ਲਈ ਜਿੰਮੇਵਾਰ ਸਰਕਾਰਾਂ ਦੀ ਬੇਰੁਖੀ ਤੇ ਅਧਿਕਾਰੀਆਂ ਲਾਪਰਵਾਹੀ। ਇਹੀ ਕਾਰਨ ਹੈ ਕਿ ਸਾਡੇ ਬੱਚਿਆਂ ਦਾ ਖੇਡ ਹੁਨਰ ਅੱਧ ਵਿਚਕਾਰ ਦਮ ਤੋੜ ਰਿਹਾ ਹੈ। ਲੋੜ ਸਾਡੀ ਇਸ ਖੇਡ ਪਨੀਰੀ ਨੂੰ ਸਾਂਭਣ ਦੀ ਹੈ...ਤਾਂ ਜੋ ਸਾਡੇ ਇਹ ਖਿਡਾਰੀ ਪੰਜਾਬ ਦੀ ਸਾਨ ਬਣ ਸਕਣ ਤੇ ਨਸ਼ੇ ਵੱਲ ਵਧ ਰਹੇ ਨੌਜਵਾਨਾਂ ਲਈ ਸੇਧ ਵੀ।

 

 

 

SHOW MORE