ਕੀ ਭਾਰਤ ਵਿਚ ਸੁਰੱਖਿਅਤ ਨੇ ਸਿੱਖ? ਜਥੇਦਾਰ ਦੇ ਬਿਆਨ ਨੇ ਛੇੜੀ ਨਵੀਂ ਚਰਚਾ
Punjab | 06:39 PM IST Jan 07, 2020
ਪਾਕਿਸਤਾਨ ਵਿਚ ਸਿੱਖਾਂ ਉਤੇ ਹੋ ਰਹੇ ਤਸ਼ੱਦਦ ਨੂੰ ਲੈ ਕੇ ਭਾਰਤੀ ਸਿਆਸਤਦਾਨ ਗੁਆਂਢੀ ਮੁਲਕ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਇਕ ਤੋਂ ਬਾਅਦ ਬਿਆਨ ਦਾਗ ਰਹੇ ਹਨ। ਪਾਕਿਸਤਾਨੀ ਸਰਕਾਰ ਕੋਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅਕਾਲ ਤਖਤ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਬਿਆਨ ਦਿੱਤਾ ਹੈ, ਉਹ ਕਈ ਸਿਆਤਦਾਨਾਂ ਨੂੰ ਚੁੱਭਣ ਵਾਲਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪਾਕਿਸਤਾਨ 'ਚ ਹੀ ਨਹੀਂ, ਭਾਰਤ 'ਚ ਵੀ ਸਿੱਖਾਂ ਨੂੰ ਖਤਰਾ ਹੈ। ਮੱਧ ਪ੍ਰਦੇਸ਼, ਗੁਜਰਾਤ, ਮੇਘਾਲਿਆ 'ਚ ਸਿੱਖਾਂ ਦਾ ਉਜਾੜਾ ਹੋ ਰਿਹਾ। ਜਥੇਦਾਰ ਨੇ ਕਿਹਾ ਕਿ ਸਰਕਾਰਾਂ ਹੀ ਸਿੱਖਾਂ ਨੂੰ ਉਜਾੜਨ ਦੇ ਰਾਹ ਤੁਰੀਆਂ ਹਨ। ਉੱਥੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸਿੱਖਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫੁੱਟ ਪਾਉਣ ਵਾਲਾ ਚਾਹੇ ਬੇਗਾਨਾ ਜਾਂ ਆਪਣਾ, ਮਾਤ ਦੇਣੀ ਜ਼ਰੂਰੀ ਹੈ।
ਉਧਰ, ਜਥੇਦਾਰ ਦੇ ਬਿਆਨ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਚਿੰਤਾ ਜਤਾਈ ਹੈ ਤੇ ਬਿਆਨ ਨੂੰ ਆਧਾਰ ਬਣਾ ਕੇ ਅਕਾਲੀ ਦਲ ਨੂੰ ਨਿਸ਼ਾਨੇ ਉਤੇ ਲਿਆ ਹੈ। ਕੈਪਟਨ ਨੇ ਕਿਹਾ ਕਿ ਅਕਾਲੀ ਦਲ ਨੂੰ ਕੇਂਦਰ ਨਾਲ ਆਪਣਾ ਗਠਜੋੜ ਤੋੜਨਾ ਚਾਹੀਦਾ ਹੈ। ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਵੀ ਅਸਤੀਫਾ ਮੰਗ ਲਿਆ ਹੈ।
ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਘੱਟ ਗਿਣਤੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ 'ਚ ਫੇਲ੍ਹ ਸਾਬਿਤ ਹੋਈ ਹੈ। ਉਧਰ, ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਵੀ ਜਥੇਦਾਰ ਦੇ ਬਿਆਨ ਨੂੰ ਆਧਾਰ ਬਣਾ ਕੇ ਭਾਜਪਾ ਨੂੰ ਨਿਸ਼ਾਨੇ ਉਤੇ ਲਿਆ। ਉੱਥੇ ਹੀ ਆਪ ਦੇ ਸਾਂਸਦ ਭਗਵੰਤ ਮਾਨ ਨੇ ਵੀ ਮੋਦੀ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੈ। ਮਾਨ ਨੇ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
-
CM ਮਾਨ ਕੋਠੀ ਘੇਰਨ ਜਾ ਰਹੇ ਇਨਸਾਫ਼ ਮੋਰਚੇ ਦਾ ਜਥਾ ਪੁਲਿਸ ਨੇ ਰੋਕਿਆ, ਹਿਰਾਸਤ 'ਚ ਲਿਆ
-
ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ...
-
-
ਕੌਮੀ ਇੰਨਸਾਫ਼ ਮੋਰਚਾ ਦਾ ਪੰਥ ਤੋਂ ਹੱਟਕੇ ਕੋਈ ਫੈਸਲਾ ਨਹੀਂ ਹੋਵੇਗਾ : ਬਾਪੂ ਗੁਰਚਰਨ ਸਿੰਘ
-
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ ਭਲਕੇ
-
ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਇਲੈਕਟ੍ਰਿਕ ਵਾਹਨ ਚੰਗਾ ਵਿਕਲਪ: ਰਾਜਪਾਲ ਦੱਤਾਤ੍ਰੇਅ