HOME » Top Videos » Punjab
Share whatsapp

ਚੰਡੀਗੜ੍ਹ ਦੇ ਇਸ ਸ਼ਖ਼ਸ ਨੇ ਪਤਨੀ ਦੀ ਮੌਤ ਤੋਂ ਬਾਅਦ ਬਣਵਾਇਆ ਸੰਗਮਰਮਰ ਦਾ ਬੁੱਤ

Punjab | 09:11 PM IST Jun 24, 2019

ਜਿੱਥੇ ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਦੀ ਯਾਦ ਵਿਚ ਤਾਜ ਮਹਿਲ ਬਣਵਾ ਕੇ ਪਿਆਰ ਦੀ ਮਿਸਾਲ ਕਾਇਮ ਕੀਤੀ ਸੀ, ਉਥੇ ਅੱਜ ਦੇ ਸਮੇਂ ਵਿਚ ਚੰਡੀਗੜ੍ਹ ਦੇ ਰਹਿਣ ਵਾਲੇ ਵਿਜੈ ਕੁਮਾਰ ਨੇ ਆਪਣੀ ਪਤਨੀ ਦੀ ਯਾਦ ਵਿਚ ਸੰਗਮਰਮਰ ਦਾ ਇਕ ਬੁੱਤ ਬਣਾ ਕੇ ਇਸ ਰੀਤ ਨੂੰ ਅੱਗੇ ਤੋਰਿਆ ਹੈ।

ਵਿਜੇ ਕੁਮਾਰ ਨੇ ਇਹ ਬੁੱਤ ਆਪਣੇ ਘਰ ਵਿਚ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਬਲੱਡ ਕੈਂਸਰ ਤੋਂ ਪੀੜਤ ਸੀ ਤੇ ਮਾਰਚ 2019 ਵਿਚ ਉਸ ਦੀ ਮੌਤ ਹੋ ਗਈ। ਪਰ 48 ਸਾਲ ਆਪਣੀ ਪਤਨੀ ਨਾਲ ਰਹਿ ਕੇ ਪੂਰੀ ਦੁਨੀਆਂ ਘੁੰਮੀ ਤੇ ਹੁਣ ਉਸ ਦੀ ਅਚਾਨਕ ਮੌਤ ਤੋਂ ਬਾਅਦ ਉਹ ਉਸ ਦੀ ਯਾਦ ਆਪਣੇ ਮਨ ਵਿਚੋਂ ਕੱਢ ਨਹੀਂ ਸਕਿਆ। ਉਸ ਲਈ ਉਨ੍ਹਾਂ ਦੀ ਪਤਨੀ ਮਰੀ ਨਹੀਂ, ਬਲਕਿ ਸੰਗਮਰਮਰ ਦੀ ਬਣਾਈ ਗਈ ਮੂਰਤੀ ਸਵੇਰੇ ਸ਼ਾਮ ਵੇਖ ਕੇ ਆਪਣੇ ਨਾਲ ਮਹਿਸੂਸ ਕਰਦਾ ਹੈ।

SHOW MORE