HOME » Top Videos » Punjab
Share whatsapp

ਕਰਤਾਰਪੁਰ ਸਾਹਿਬ ਲਾਂਘੇ ਦਾ ਰੁਕਿਆ ਕੰਮ

Punjab | 06:28 PM IST Aug 28, 2019

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਚ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ 5 ਦਿਨਾਂ ਤੋਂ ਠੱਪ ਪਿਆ ਹੈ। ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ, ਸਾਰੇ ਟਰੱਕ ਚਾਲਕਾਂ ਨੇ ਆਪਣੇ ਟਰੱਕ ਰੋਕੇ ਹੋਏ ਹਨ। ਇਸ ਲਈ ਉਸਾਰੀ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ ਨਹੀਂ ਪਹੁੰਚ ਰਿਹਾ। ਹਾਲਾਂਕਿ ਕੈਮਰੇ ਦਾ ਸਾਹਮਣੇ ਨਿਰਮਾਣ ਕੰਪਨੀ ਦਾ ਕੋਈ ਵੀ ਅਧਿਕਾਰੀ, ਕੁਝ ਵੀ ਕਹਿਣ ਨੂੰ ਤਿਆਰ ਨਹੀਂ ਪਰ ਲਾਂਘੇ ਵਾਲੀ ਜਗ੍ਹਾ ਦੇ ਨੇੜੇ ਰਸਤੇ ਦੇ ਦੋਵੇਂ ਪਾਸੇ ਟਰੱਕਾਂ ਦੀਆਂ ਲੰਮੀਆਂ ਲਾਈਨਾਂ ਇਹ ਦੱਸਣ ਨੂੰ ਕਾਫੀ ਨੇ ਕਿ ਕੰਮ ਰੁਕਿਆ ਹੈ।

ਟਰੱਕ ਡ੍ਰਾਈਵਰਾਂ ਮੁਤਾਬਕ ਉਨ੍ਹਾਂ ਨੂੰ ਵਾਰ-ਵਾਰ ਤਨਖਾਹ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ। ਪਰ ਤਨਖਾਹ ਨਾ ਮਿਲਣ ਕਰਕੇ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ ਐੱਸਡੀਐੱਮ ਨੇ ਕੰਮ ਮੁੜ ਜਲਦ ਸ਼ੁਰੂ ਹੋਣ ਦਾ ਭਰੋਸਾ ਦਿੱਤਾ ਹੈ।

SHOW MORE