HOME » Top Videos » Punjab
Share whatsapp

ਖੰਨਾ ’ਚ ਅਵਾਰਾ ਕੁੱਤਿਆ ਦਾ ਕਹਿਰ, 5 ਸਾਲਾ ਮਾਸੂਮ ਨੂੰ ਕੁੱਤਿਆ ਨੇ ਨੋਚਿਆ

Punjab | 09:13 AM IST Jan 28, 2020

ਸੂਬੇ ਵਿੱਚ ਅਵਾਰਾ ਕੁੱਤਿਆ ਦਾ ਕਹਿਰ ਇਸ ਕਦਰ ਵਧਦਾ ਤੇ ਖਤਰਨਾਕ ਹੁੰਦਾ ਜਾ ਰਿਹਾ ਹੈ ਕਿ ਇਸ ਦੀ ਤਾਜ਼ਾ ਮਾਮਲਾ ਖੰਨਾ ਦੇ ਪਿੰਡ ਬਾਹੋਮਾਜਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਅਵਾਰਾ ਕੁੱਤਿਆ ਨੇ ਇਕ ਪ੍ਰਵਾਸੀ ਪਰਿਵਾਰ ਦੇ 5 ਸਾਲ ਦੇ ਬੱਚੇ ਨੂੰ ਆਪਣਾ ਨਿਸ਼ਾਨਾ ਬਣਾਇਆ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਿਤਾ ਤੇ ਮਾਮਾ ਨੇ ਦੱਸਿਆ ਕਿ ਜਦ ਉਹ ਕੰਮ ਤੇ ਗਏ ਹੋਏ ਸੀ ਤਾਂ ਬੱਚਾ ਘਰ ਖੇਡ ਰਿਹਾ ਸੀ। ਪਰ ਬਾਅਦ ’ਚ ਜਦੋ ਬੱਚੇ ਨੂੰ ਲੱਭਿਆ ਗਿਆ ਤਾਂ 4 ਕੁੱਤੇ ਬੱਚੇ ਨੂੰ ਵੱਡ ਰਹੇ ਸੀ। ਇਸ ਤੋਂ ਬਾਅਦ ਬੱਚੇ ਨੂੰ ਜਖਮੀ ਹਾਲਤ ’ਚ ਹਸਪਤਾਲ ਲੈ ਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ। ਇਸ ਮਾਮਲੇ ਤੋਂ ਬਾਅਦ ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਕਿਹਾ ਹੈ ਕਿ ਪਿੰਡ ’ਚ ਗਦੰਗੀ ਜਿਆਦਾ ਹੋਣ ਦੇ ਕਾਰਨ ਆਵਾਰ ਕੁੱਤੇ ਆ ਰਹੇ  ਹਨ ਜਿਸ ਕਾਰਨ ਇਨ੍ਹਾਂ ਤੇ ਜਲਦ ਤੇ ਜਲਦ ਨਕੇਲ ਕੱਸਣ ਦੀ ਲੋੜ ਹੈ ਨਹੀਂ ਤਾਂ ਇਸ ਤਰ੍ਹਾਂ ਇਕ ਵਾਰਦਾਤ ਨੂੰ ਵਾਪਰਨ ’ਚ ਸਮਾਂ ਨਹੀਂ ਲ਼ੱਗੇਗਾ।

SHOW MORE