ਵਿਦਿਆਰਥੀ ਦਾ ਗੰਦਾ ਕਾਰਾ, ਅਧਿਆਪਕ ਦੀ ਅਸ਼ਲੀਲ ਵੀਡੀਓ ਵੀ ਕੀਤੀ ਵਾਇਰਲ
Punjab | 10:46 AM IST Aug 13, 2019
ਬਠਿੰਡਾ ਦੇ ਰਾਮਾ ਮੰਡੀ ਦੀ ਰਹਿਣ ਵਾਲੀ ਇੱਕ ਮਹਿਲਾ ਅਧਿਆਪਕਾ ਵੱਲੋਂ ਆਪਣੇ ਹੀ ਇੱਕ ਵਿਦਿਆਰਥੀ ਤੇ ਬਲਾਤਕਾਰ ਕਰਨ ਤੇ ਅਸ਼ਲੀਲ ਵੀਡੀਓ ਬਣਾਏ ਜਾਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਹਨਾਂ ਦੱਸਿਆ ਕੀ ਵਿਦਿਆਰਥੀ ਵੱਲੋਂ ਵਿਆਹ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ। ਉਸ ਵੱਲੋਂ ਮਨ੍ਹਾਂ ਕਰਨ ਤੇ ਬਣਾਈ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀਆਂ ਦਿੱਤੀਆਂ ਤੇ ਕਈ ਵਾਰ ਬਲਾਤਕਾਰ ਕੀਤਾ। ਪੀੜਤ ਅਧਿਆਪਕਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਉਧਰ ਅਧਿਆਪਕਾ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਵੀ ਨਿਤਰ ਆਈਆਂ ਹਨ।
ਕੀ ਹੈ ਸਾਰਾ ਮਾਮਲਾ-
ਅਧਿਆਪਕਾ ਨੇ ਦੱਸਿਆ ਕਿ ਵਿਦਿਆਰਥੀ ਕਾਫੀ ਸਮੇਂ ਤੋਂ ਉਸਦੇ ਘਰ ਪੜ੍ਹਦਾ ਸੀ। ਵਿਦਿਆਰਥੀ ਗਿਟਾਰ ਚੰਗੀ ਤਰ੍ਹਾਂ ਵਜਾ ਲੈਂਦਾ ਸੀ। ਉਸਨੂੰ ਗਿਟਾਰ ਦਾ ਸ਼ੌਂਕ ਹੋਣ ਕਾਰਨ ਉਹ ਉਸ ਤੋਂ ਸਿੱਖਣ ਉਸਦੇ ਘਰ ਜਾਣ ਲੱਗੀ। ਇੱਕ ਦਿਨ ਉਸਨੇ ਡਰਿੰਗ ਵਿੱਚ ਨਸ਼ਾ ਪਾ ਕੇ ਉਸਦੀ ਅਸ਼ਲੀਲ ਵੀਡੀਓ ਬਣਾ ਲਈ। ਬਾਅਦ ਵਿੱਚ ਉਸ ਅਸ਼ਲੀਲ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਨਾਮ ਉੱਤੇ ਉਸ ਨਾਲ ਰੇਪ ਕਰਦਾ ਰਿਹਾ। ਇੰਨਾ ਹੀ ਨਹੀਂ ਧਮਕੀ ਡਰ ਵੱਜੋਂ ਉਸ ਤੋਂ ਘਰੋਂ ਪੈਸੇ ਵੀ ਮੰਗਵਾਉਣੇ ਸ਼ੁਰੂ ਕਰ ਦਿੱਤੇ। ਇਸਦੇ ਬਾਅਦ ਇੱਕ ਵਿਦਿਆਰਥੀ ਉਸ ਉੱਤੇ ਵਿਆਹ ਕਰਨ ਦਾ ਦਬਾਅ ਪਾਉਣ ਲੱਗਾ। ਉਸਦੇ ਮਨ੍ਹਾ ਕਰਨ ਉੱਤੇ ਉਸਨੇ ਵੀਡੀਓ ਵੀ ਵਾਇਰਲ ਕਰ ਦਿੱਤੀ।
ਅਧਿਆਪਕਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਦਿਆਰਥੀ ਦੇ ਮਾਪੇ ਵੀ ਉਸਦਾ ਸਾਥ ਦੇ ਰਹੇ ਹਨ। ਜਦੋਂ ਉਹ ਬਹੁਤ ਪਰੇਸ਼ਾਨ ਰਹਿਣ ਲੱਗੀ ਤਾਂ ਉਸਨੇ ਪੁਲਿਸ ਕੋਲ ਪਹੁੰਚ ਕੀਤੀ ਪਰ ਕਿਸੇ ਨਾ ਸੁਣੀ। ਪੁਲਿਸ ਨੇ ਬਲਾਤਕਾਰ ਦੇ ਮਾਮਲੇ ਦੇ ਉਲਟ ਵੀਡੀਓ ਵਾਇਰਲ ਦਾ ਮਾਮਲਾ ਦਰਜ ਕਰ ਲਇਆ। ਜਦੋਂ ਕਿਸੇ ਨਾ ਸੁਣੀ ਤਾਂ ਉਸਨੇ ਇਨਸਾਫ ਦਵਾਉਣ ਲਈ ਕਿਸਾਨ ਯੂਨੀਅਨ ਕੋਲ ਪਹੁੰਚ ਕੀਤੀ।
-
ਪੇਂਡੂ ਡਿਸਪੈਂਸਰੀਆਂ ਬੰਦ ਕਰਨ ਦਾਨੋਟੀਫਿਕੇਸ਼ਨ ਜਾਰੀ ਕਰਨ ’ਤੇ ਆਪ ਸਰਕਾਰ ਦੀ ਨਿਖੇਧੀ
-
'ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ'
-
ਅਧਿਕਾਰੀ ਤੋਂ 5 ਲੱਖ ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
-
ਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼; ਦੋ ਕੈਦੀਆਂ ਸਮੇਤ ਚਾਰ ਵਿਅਕਤੀ ਕਾਬੂ
-
-
ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ 'ਚ ਸੁਧਾਰ ਲਈ ਵਿਆਪਕ ਉਪਰਾਲੇ ਜਾਰੀ: ਡਾ. ਬਲਜੀਤ ਕੌਰ