HOME » Top Videos » Punjab
Share whatsapp

ਜਲੰਧਰ ਦੇ ਵਿਦਿਆਰਥੀਆਂ ਨੇ ਤਿਆਰ ਕੀਤੀ ਬਿਨਾ ਡਰਾਈਵਰ ਵਾਲੀ ਬੱਸ, ਅੱਜ ਮੋਦੀ ਕਰਨਗੇ ਸਫ਼ਰ

Punjab | 08:44 AM IST Jan 03, 2019

ਗੁਰਦਾਸਪੁਰ ਦੀ ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਾਣਗੇ।ਇੱਥੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਜੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਯੂਨੀਵਰਸਿਟੀ ਚ ਬਿਨਾਂ ਡਰਾਈਵਰ ਵਾਲੀ ਵਿਸ਼ਵ ਦੀ ਪਹਿਲੀ ਸੋਲਰ ਬੱਸ ਵਿੱਚ ਵੀ ਸਫਰ ਕਰਨਗੇ। ਇਹ ਬੱਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਬਣਾਈ ਗਈ ਹੈ।

ਬਸ ਨੂੰ ਤਿਆਰ ਕਰਨ ਵਾਲੀ ਟੀਮ ਦੇ ਪ੍ਰਮੁੱਖ ਮਨਦੀਪ ਸਿੰਘ ਨੇ ਦੱਸਿਆ ਕਿ ਇੱਥੇ ਮਕੈਨੀਕਲ, ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਵੱਧ 300 ਵਿਦਿਆਰਥੀ ਨੇ ਪ੍ਰੋਫੈਸਰ ਤੇ ਮਾਹਰਾਂ ਦੀ ਨਿਗਰਾਨੀ ਹੇਠ ਇਸ ਬੱਸ ਨੂੰ ਤਿਆਰ ਕੀਤਾ ਹੈ।

ਇੱਕ ਵਾਰ ਚਾਰਜ ਕਰਨ ਤੋਂ ਬਾਅਦ ਇਹ ਬੱਸ 60 ਤੋਂ 70 ਕਿਲੋਮੀਟਰ ਚੱਲੇਗੀ। ਬਲੂ ਟੁੱਥ ਅਤੇ ਜੀਪੀਐਸ ਸਿਸਟਮ ਦੁਆਰਾ ਇਸ ਬੱਸ ਦੀ ਨਿਗਰਾਨੀ ਕੀਤੀ ਜਾਵੇਗੀ।

SHOW MORE