HOME » Videos » Punjab
Share whatsapp

ਪੜ੍ਹੇ ਲਿਖੇ ਬੇਰੁਜ਼ਗਾਰਾਂ ਲਈ ਮਿਸਾਲ ਬਣਿਆ ਫ਼ਰੀਦਕੋਟ ਦਾ ਅਮਰਜੀਤ ਸਿੰਘ, ਜਾਣੋ ਸਫਲਤਾ ਦੀ ਕਹਾਣੀ

Punjab | 04:41 PM IST Mar 15, 2019

ਫ਼ਰੀਦਕੋਟ ਦਾ ਇੱਕ ਅਗਾਂਹਵਧੂ ਕਿਸਾਨ ਨੇ ਆਪਣੀ ਮਿਹਨਤ ਸਦਕਾ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਂਦੀਆਂ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ। ਵਿੱਦਿਅਕ ਯੋਗਤਾ ਮਕੈਨੀਕਲ ਇੰਜੀਨੀਅਰਿੰਗ, ਪਰ ਪੇਸ਼ਾ ਖੇਤੀਬਾੜੀ ਹੈ। ਪਿੰਡ ਬਰਗਾੜੀ ਦੇ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਢਿੱਲੋਂ, ਜਿਸ ਨੇ ਆਪਣੀ ਖੇਤੀ ਤਕਨੀਕ ਦੇ ਸਹਾਰੇ ਜਿੱਥੇ ਖੇਤੀਬਾੜੀ ਚ ਚੋਖਾ ਮੁਨਾਫ਼ਾ ਕਮਾ ਰਹੇ ਹਨ। ਅਮਰਜੀਤ ਸਿੰਘ ਆਪਣੀ 12 ਏਕੜ ਜ਼ਮੀਨ ਤੇ 12 ਮਹੀਨਿਆਂ ਚ 12 ਤਰ੍ਹਾਂ ਦੇ ਸਿਰਫ਼ ਫਲ ਤੇ ਸਬਜ਼ੀਆਂ ਉਗਾ ਕੇ ਖੇਤੀਬਾੜੀ ਨੂੰ ਘਾਟੇ ਦੀ ਥਾਂ ਲਾਹੇਵੰਦੀ ਦਾ ਧੰਦਾ ਸਾਬਤ ਕਰ ਰਿਹਾ ਹੈ।

ਅਮਰਜੀਤ ਨੇ ਸਾਲ 2002 ਚ ਆਪਣੀ ਮਕੈਨੀਕਲ ਇੰਜੀਨੀਅਰ ਦੀ ਪੜਾਈ ਪੂਰੀ ਕੀਤੀ, ਪਰ ਨੌਕਰੀ ਕਰਨ ਦੀ ਥਾਂ ਆਪਣੀ ਪੁਸ਼ਤੈਨੀ ਜ਼ਮੀਨ ਤੇ ਖੇਤੀਬਾੜੀ ਕਰਨ ਨੂੰ ਪਹਿਲ ਦਿੱਤੀ। ਆਪਣੀ ਮਿਹਨਤ ਸਕਦਾ ਅੱਜ ਉਹ ਸਫਲ ਕਿਸਾਨ ਵਜੋਂ ਜਾਣੇ ਜਾਂਦੇ ਹਨ।

ਅਮਰਜੀਤ ਸਿੰਘ ਦੀ ਕਾਬਲੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦੈ ਕਿ ਸਾਲ 2018 ਚ ਦੇਸ਼ ਭਰ ਚੋ ਚੰਗੀ ਖੇਤੀ ਕਰਨ ਵਾਲੇ 25 ਕਿਸਾਨਾਂ ਵਿੱਚ ਖ਼ੁਦ ਅਮਰਜੀਤ ਵੀ ਸ਼ਾਮਿਲ ਸਨ। ਹੁਣ ਤੱਕ ਖੇਤੀਬਾੜੀ ਦੇ ਖੇਤਰ ਵਿੱਚ 2 ਕੌਮੀ ਪੱਧਰ ਦੇ ਇਨਾਮਾਂ ਤੋਂ ਇਲਾਹਾ ਸੂਬਾ ਪੱਧਰ ਤੇ ਕਈ ਮਾਨ ਸਨਮਾਨ ਹਾਸਿਲ ਕਰ ਚੁੱਕਿਆ ਬਰਗਾੜੀ ਦਾ ਇਹ ਅਗਾਂਹਵਧੂ ਕਿਸਾਨ ਹੋਰਨਾਂ ਕਿਸਾਨਾਂ ਲਈ ਮਸਾਲ ਬਣ ਚੁੱਕਿਆ ਹੈ।

 

SHOW MORE