HOME » Videos » Punjab
Share whatsapp

ਗੰਨਾ ਕਿਸਾਨਾਂ ਨੇ ਇੱਕੋ ਸੁਰ 'ਚ ਕਿਹਾ, 'ਆਖਿਰ ਕਦੋਂ ਤੱਕ ਅਸੀਂ ਸਰਕਾਰਾਂ ਤੋਂ ਪੈਸੇ ਲੈਣ ਲਈ ਸੜਕਾਂ 'ਤੇ ਰੁਲਦੇ ਰਹਾਂਗੇ'

Punjab | 03:03 PM IST Dec 05, 2018

ਹੁਸ਼ਿਆਰਪੁਰ ਦੇ ਦੋ ਮੁੱਖ ਥਾਵਾਂ ਮੁਕੇਰੀਆਂ ਤੇ ਦਸੂਹਾ ਵਿੱਚ ਗੰਨਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ  ਪਿਛਲੇ ਦੋ ਦਿਨਾਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ। ਤੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵਿੱਚ ਪੁੱਜਣ ਤੋਂ ਬਾਅਦ ਵੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ।  ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਉੱਪਰ 188 ਨੰਬਰ  ਮੁਕਦਮਾ ਵੀ ਦਰਜ ਕੀਤਾ ਗਿਆ ਹੈ।  ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਹਾਈਵੇਅ, ਦਰਿਆਵਾਂ ਦੇ ਪੁੱਲ ਜਾਮ ਕਰ ਦੇਣਗੇ ਤੇ ਇੱਥੋਂ ਤੱਕ ਰੇਲਵੇ ਲਾਈਨਾਂ ਤੇ ਜਾ ਕੇ ਰੇਲ ਗੱਡੀਆਂ ਵੀ ਰੋਕਣਗੇ।

ਉਨ੍ਹਾਂ ਕਿਹਾ ਕਿ ਸਰਕਾਰ ਸਾਡਾ ਬਕਾਇਆ ਵਾਪਿਸ ਕਰੇ।  ਉਹ ਕਹਿੰਦੇ ਹਨ ਕਿ ਅਸੀਂ ਆਪਣਾ ਗੰਨਾ ਹਰ ਸਾਲ ਸ਼ੂਗਰ ਮਿੱਲਾਂ ਵਿੱਚ ਸੁੱਟਦੇ ਹਨ ਤੇ ਸਾਨੂੰ ਆਪਣੇ ਪੈਸੇ ਲੈਣ ਲਈ ਹਮੇਸ਼ਾ ਸੜਕਾਂ ਉੱਤੇ ਉਤਰਨਾ ਪੈਂਦਾ ਹੈ, ਆਖਿਰਕਾਰ ਇਹ ਕਦੋਂ ਤੱਕ ਹੁੰਦਾ ਰਹੇਗਾ ਕਿ ਕਿਸਾਨ ਆਪਣੇ ਪੈਸੇ ਲੈਣ ਲਈ ਸੜਕਾਂ 'ਤੇ ਰੁਲਦੇ ਰਹਿਣਗੇ।

SHOW MORE