HOME » Videos » Punjab
Share whatsapp

ਸੁਖਬੀਰ ਨੇ ਮੁੜ ਦਿੱਤੀ ਅਫਸਰਾਂ ਨੂੰ ਧਮਕੀ..

Punjab | 07:46 PM IST Feb 08, 2019

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਟਿਆਲਾ ਲੋਕਸਭਾ ਹਲਕੇ ਦੇ ਲੋਕਾਂ ਤੇ ਵਰਕਰਾਂ ਦੀ ਨਬਜ਼ ਟਟੋਲ ਰਹੇ ਹਨ। ਨਾਭਾ ਪਹੁੰਚੇ ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਵਿੱਚ ਜੋਸ਼ ਭਰਦਿਆਂ ਕਿਹਾ ਕਿ ਉਹ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ।

ਸੁਖਬੀਰ ਨੇ ਇੱਕ ਵਾਰ ਫਿਰ ਪੁਲਿਸ ਅਫਸਰਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੁਲਿਸ ਅਫਸਰ ਕਾਂਗਰਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ, ਉਹਨਾਂ ਨੂੰ ਸਰਕਾਰ ਆਉਣ ਤੇ ਬਰਖਾਸਤ ਕੀਤਾ ਜਾਵੇਗਾ। ਸੁਖਬੀਰ ਨੇ ਕਾਂਗਰਸ ਸਰਕਾਰ ਤੇ ਬਾਗੀ ਟਕਸਾਲੀਆਂ ਤੇ ਵੀ ਨਿਸ਼ਾਨੇ ਸਾਧੇ ਹਨ। ਸੁਖਬੀਰ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਚ ਨਕਾਮ ਰਹੀ ਹੈ ਜਦਕਿ ਟਕਸਾਲੀਆਂ ਦਾ ਕੋਈ ਅਧਾਰ ਹੀ ਨਹੀਂ ਹੈ।

 

SHOW MORE