HOME » Top Videos » Punjab
Share whatsapp

ਮੀਡੀਆ ਅੱਗੇ ਆਈ ਕੁੜੀ ਨੇ ਕਿਹਾ ‘ਅਸੀਂ ਕਦੇ ਨਹੀਂ ਸੋਚਿਆ ਸੀ ਕਿ ਜਾਖੜ Uncle ਐਦਾਂ ਦਾ ਕੁੱਝ ਕਰ ਸਕਦੇ ਨੇ’...

Punjab | 04:48 PM IST Jan 15, 2019

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਸੁਖਬੀਰ ਨੇ ਕਿਹਾ ਕਿ ਜਾਖੜ ਵੱਲੋਂ ਫਿਰੋਜ਼ਪੁਰ ਵਿੱਚ ਲੋਕਾਂ 'ਤੇ ਕਤਲ ਸਣੇ ਹੋਰ ਕੇਸਾਂ ਵਿੱਚ ਝੂਠੇ ਪਰਚੇ ਪਾਏ ਗਏ ਹਨ। ਸੁਖਬੀਰ ਬਾਦਲ ਨੇ ਆਪਣੀ ਗੱਲ ਨੂੰ ਸਾਬਤ ਕਰਨ ਲਈ ਮੀਡੀਆ ਅੱਗੇ ਪੀੜਤ ਪਰਿਵਾਰਾਂ ਲਿਆਏ। ਉਨ੍ਹਾਂ ਨੇ  ਸਬੂਤ ਵੀ ਪੇਸ਼ ਕੀਤੇ।

ਸੁਖਬੀਰ ਬਾਦਲ ਨੇ ਮੀਡੀਆ ਨੂੰ ਪੀੜਤ ਪਰਿਵਾਰ ਦੀ ਇੱਕ ਲੜਕੀ ਨਾਲ ਰੂ ਬ ਰੂਹ ਕਰਵਾਇਆ। ਇਸ ਲੜਕੀ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਲੜਕੀ ਵੱਲੋਂ ਕੀਤੇ ਸਾਰੇ ਦਾਅਵੇ ਤੁਸੀਂ ਉੱਪਰ ਅੱਪਲੋਡ ਕੀਤੀ ਵੀਡੀਓ ਵਿੱਚ ਦੇਖ ਸਕਦੇ ਹੋ।

ਸੁਖਬੀਰ ਨੇ ਕਿਹਾ ਕਿ ਜਾਖੜ ਅਬੋਹਰ ਤੋਂ ਚੋਣ ਹਾਰਨ ਕਰਕੇ ਬੌਖਲਾਏ ਹੋਏ ਹਨ ਕਿਉਂਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ। ਨਾਲ ਹੀ ਪੀੜਤ ਪਰਿਵਾਰਾਂ ਨੇ ਵੀ ਜਾਖੜ 'ਤੇ ਜ਼ਮੀਨਾਂ ਹੜੱਪਣ ਅਤੇ ਹੋਰ ਮਾਮਲਿਆਂ ਵਿੱਚ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਹੈ। ਓਧਰ ਕਾਂਗਰਸ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਐ ਅਤੇ ਕਿਹਾ ਕਿ ਅਕਾਲੀ ਦਲ ਆਪਣਾ ਅਧਾਰ ਗਵਾ ਚੁੱਕਿਐ, ਇਸ ਲਈ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ।

ਇਸ ਸਾਰੇ ਮਾਮਲੇ ਵਿੱਚ ਸੁਨੀਲ ਜਾਖੜ ਦਾ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਜੋ ਕਿਹਾ ਉਸਦੇ ਮੈਨ ਪੁਆਇੰਟ ਹੇਠ ਹਨ।

'ਸੁਖਬੀਰ ਗੈਂਗਸਟਰਾਂ ਦੇ ਮਦਦਗਾਰਾਂ ਦੇ ਹੱਕ 'ਚ ਖੜ੍ਹੇ'

'ਸੁਖਬੀਰ ਨਕਲੀ ਬੀਜ ਵੇਚਣ ਵਾਲਿਆਂ ਦੇ ਹੱਕ 'ਚ ਖੜ੍ਹੇ'

'ਸੁਖਬੀਰ ਆਪਣੇ ਸਮੇਂ ਦਰਜ ਹੋਏ ਝੂਠੇ ਪਰਚਿਆਂ ਨੂੰ ਭੁੱਲੇ'

'ਕਾਂਗਰਸ ਨੂੰ ਜਸਟਿਸ ਮਹਿਤਾਬ ਕਮਿਸ਼ਨ ਬਣਾਉਣਾ ਪਿਆ'

ਕਾਂਗਰਸ ਦਾ ਪੁਲਿਸ ਕਾਰਵਾਈ 'ਚ ਕੋਈ ਦਖਲ਼ ਨਹੀਂ- ਜਾਖੜ

SHOW MORE