ਸੁਖਬੀਰ ਨੇ ਚੇਤੇ ਕਰਵਾਈਆਂ ਅਕਾਲੀ ਸਰਕਾਰ ਵੇਲੇ ਦੀਆਂ 'ਮੌਜਾਂ'
Punjab | 04:31 PM IST Oct 15, 2019
ਜਲਾਲਾਬਾਦ ਜਿਮਨੀ ਚੋਣ ਵਿਚ ਅਕਾਲੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਆਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਵੇਲੇ ਦੀ ਦਿਨ ਚੇਤੇ ਕਰਵਾਏ।
ਸੁਖਬੀਰ ਨੇ ਕਿਹਾ ਕਿ ਉਸ ਸਮੇਂ ਤੁਸੀਂ ਮੇਰੇ ਕੋਲ ਮੰਗਾਂ ਲੈ ਕੇ ਆਉਂਦੇ ਸੀ ਤੇ ਮੇਰਾ ਇਕ ਹੀ ਜਵਾਬ ਹੁੰਦਾ ਸੀ ਕਿ ਹੁਣੇ ਚੱਕੋ। ਤੁਹਾਡੀ ਹਰ ਮੰਗ ਪੂਰੀ ਕੀਤੀ। ਪਰ ਹੁਣ ਉਹ ਮੌਜ਼ਾਂ ਨਹੀਂ ਰਹੀਆਂ। ਮੈਂ ਵੇਖਿਆ ਬਾਹਰ ਹਰ ਮੋਟਰਸਾਈਕਲ ਉਤੇ ਨੰਬਰ ਲੱਗਾ ਹੋਇਆ ਪਰ ਸਾਡੇ ਰਾਜ ਵੇਲੇ 10 ਸਾਲ ਤੁਸੀਂ ਬਿਨਾਂ ਨੰਬਰ ਦੇ ਘੁੰਮਦੇ ਸੀ ਪਰ ਕੋਈ ਹੱਥ ਨਹੀਂ ਪਾਉਂਦਾ ਸੀ।
ਹੁਣ ਜਦੋਂ ਦੀ ਕੈਪਟਨ ਸਰਕਾਰ ਆਈ ਹੈ, ਬਿਜਲੀ ਬਿੱਲਾਂ ਨੇ ਹੀ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਕਰ ਨਾ ਕਰੋ, ਢਾਈ ਸਾਲ ਬਾਕੀ ਰਹੇ ਗਏ ਹਨ। ਸਾਡੀ ਸਰਕਾਰ ਬਣੇਗੀ ਤੇ ਫਿਰ ਉਹੀ ਦਿਨ ਆਉਣ ਆਉਣਗੇ।
-
PSPCL ਦਾ JE ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
-
'ਸਰਹੱਦੀ ਇਲਾਕਾ ਵਾਸੀ ਸੱਚੇ ਦੇਸ਼ ਭਗਤ, ਏਕਤਾ ਨੂੰ ਕਾਇਮ ਰੱਖਣ ਲਈ ਹਰ ਔਕੜ ਨੂੰ ਝੱਲਿਆ'
-
ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ ਨੂੰ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ
-
-
ਟ੍ਰੈਫਿਕ ਖੁਲਵਾਉਣ ਲਈ ਨੌਜਵਾਨ ਨੇ ਕੱਢ ਲਿਆ ਰਿਵਾਲਵਰ, Video ਸੋਸ਼ਲ ਮੀਡੀਆ 'ਤੇ ਵਾਇਰਲ
-
NRI ਦੇ ਪਿਤਾ ਨੂੰ ਅਗਵਾ ਕਰਕੇ 3 ਕਰੋੜ ਦੀ ਫਿਰੌਤੀ ਮੰਗੀ, ਵੱਡੇ ਗਿਰੋਹ ਦਾ ਪਰਦਾਫਾਸ਼