HOME » Top Videos » Punjab
ਸੁਖਬੀਰ ਦਾ ਦਾਅਵਾ-ਹਰਿਆਣਾ ਵਿਚ ਹੁਣ ਨਹੀਂ ਬਣੇਗੀ BJP ਦੀ ਸਰਕਾਰ
Punjab | 02:57 PM IST Oct 13, 2019
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਫਤਿਹਾਬਾਦ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਸੁਖਬੀਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਨਹੀਂ ਬਣੇਗੀ।
ਉਹ ਅਕਾਲੀ-ਇਨੈਲੋ ਦੇ ਸਾਂਝੇ ਉਮੀਦਵਾਰ ਦੇ ਪੱਖ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਹਰਿਆਣਾ ਵਿਚ ਬੀਜੇਪੀ ਦੇ ਸਰਕਾਰ ਹੀ ਨਹੀਂ ਬਣਨੀ ਤਾਂ ਭਾਜਪਾ ਦੇ ਚੋਣ ਮੈਨੀਫੈਸਟੋ 'ਤੇ ਟਿੱਪਣੀ ਕੀ ਕਰੀਏ। ਉਨ੍ਹਾਂ ਕਿਹਾ ਕਿ ਜੋ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੇ ਹਨ, ਉਹ ਵਿਰੋਧੀ ਖੇਮੇ ਵਿੱਚ ਬੈਠਣਗੇ।
ਸੁਖਬੀਰ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਸਿਰਸਾ ਤੇ ਫਤਿਹਾਬਾਦ ਦੀ ਇੱਕ ਵੀ ਸੀਟ ਬੀਜੇਪੀ ਨਹੀਂ ਜਿੱਤੇਗੀ ਤੇ ਇਹੀ ਹਾਲ ਰੋਹਤਕ ਵਾਲੇ ਪਾਸੇ ਦਾ ਵੀ ਹੈ। ਦੱਸ ਦਈਏ ਕਿ ਅਕਾਲੀ ਦਲ ਹਰਿਆਣਾ ਵਿਚ ਭਾਜਪਾ ਦੀ ਥਾਂ ਇਨੈਲੋ ਨਾਲ ਮਿਲ ਕੇ ਚੋਣ ਲੜ ਰਿਹਾ ਹੈ।