HOME » Top Videos » Punjab
Share whatsapp

ਲਓ ਜੀ ਸੁਖਬੀਰ ਬਾਦਲ ਦੀ ਫੇਰ ਫਿਸਲੀ ਜ਼ੁਬਾਨ, 1984 ਮਾਮਲੇ 'ਚ ਕਹਿ ਦਿੱਤੀ ਇਹ ਗੱਲ

Punjab | 11:30 AM IST Aug 07, 2019

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕਸਭਾ ਮੈਂਬਰ  ਸੁਖਬੀਰ ਬਾਦਲ ਦੀ ਇੱਕ ਵਾਰ ਫਿਰ ਜ਼ੁਬਾਨ ਫਿਸਲ ਗਈ। ਉਹ ਜਦੋਂ ਕੱਲ ਲੋਕ ਸਭਾ ਵਿੱਚ 370 ਉੱਤੇ ਪਾਰਟੀ ਵੱਲੋਂ ਬਿਆਨ ਦੇ ਰਹੇ ਸਨ ਤਾਂ ਉਸ ਸਮੇਂ ਸੁਖਬੀਰ ਨੇ 1984 ਦਾ ਜ਼ਿਕਰ ਕਰਦਿਆਂ ਕਿਹਾ ਕਿ 1984 ਵਿੱਚ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਸਨ ਤਾਂ ਹਜ਼ਾਰਾਂ ਸਿੱਖਾਂ ਨੂੰ ਮਰਵਾਇਆ ਗਿਆ। ਇਸ ਉੱਤੇ ਕਾਂਗਰਸ ਨੇ ਸ਼ੋਰ ਮਚਾਇਆ ਤਾਂ ਪਿੱਛੋਂ ਕਿਸੇ ਨੇ ਕਿਹਾ ਕਿ ਉਸ ਸਮੇਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਗਲਤੀ ਦਰੁਸਤ ਕਰਦਿਆਂ ਰਾਜੀਵ ਗਾਂਧੀ ਦਾ ਨਾਮ ਲਿਆ

ਸੁਖਬੀਰ ਨੇ ਜਦੋਂ ਰਾਹੁਲ ਗਾਂਧੀ ਦਾ ਨਾਮ ਲਿਆ ਤਾਂ ਉਸ ਸਮੇਂ ਲੋਕਸਭਾ ਵਿੱਚ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਵੀ ਬੈਠੇ ਹੋਏ ਸਨ। ਰਾਹੁਲ ਗਾਂਧੀ ਦਾ ਨਾਮਲ ਲੈਂਧਿਆਂ ਹੀ ਕਾਂਗਰਸ ਨੇ ਸਦਨ ਵਿੱਚ ਹੱਲਾ ਮਚਾ ਦਿੱਤਾ।

ਇਹ ਕੋਈ ਪਹਿਲੀ ਵਾਰ ਨਹੀਂ ਬਲਕਿ ਇਸਤੋਂ ਪਹਿਲਾਂ ਵੀ ਕਈ ਵਾਰ ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲੀ ਹੈ। ਇੱਕ ਮਾਮਲੇ ਵਿੱਚ ਭਰੇ ਇਕੱਠ ਵਿੱਚ ਸੁਖਬੀਰ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਨੂੰ ਸੰਬੋਧਿਤ ਕਰਦੇ ਹੋਏ ਪਿਤਾ ਸਮਾਨ ਪਰਕਾਸ਼ ਸਿੰਘ ਬਾਦਲ ਕਹਿ ਦਿੱਤਾ ਸੀ, ਜਿਸ 'ਤੇ ਪਿਤਾ ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਬਾਦਲ ਨੂੰ ਸਟੇਜ 'ਤੇ ਕਿਹਾ ਸੀ ਕਿ ਉਹ ਉਸਦੇ ਪਿਤਾ ਹਨ, ਨਾ ਕਿ ਪਿਤਾ ਸਮਾਨ ਹਨ। ਪਿਤਾ ਬਾਦਲ ਵਲੋਂ ਹਾਲਾਂਕਿ ਸਟੇਜ ਤੇ ਕਹਿ ਦਿੱਤਾ ਸੀ ਉਹ ਉਸਦੇ ਪਿਤਾ ਹੀ ਹਨ।

 

SHOW MORE