HOME » Videos » Punjab
Share whatsapp

ਸੁਖਬੀਰ ਨੇ ਦੱਸਿਆ ਜੇਜੇ ਸਿੰਘ ਨੂੰ ਮੈਦਾਨ ਵਿਚੋਂ ਹਟਾਉਣ ਦਾ ਇਹ ਕਾਰਨ...

Punjab | 04:48 PM IST Apr 15, 2019

ਅਕਾਲੀ ਦਲ ਟਕਸਾਲੀ ਵੱਲੋਂ ਖਡੂਰ ਸਾਹਿਬ ਤੋਂ ਜਨਰਲ ਜੇਜੇ ਸਿੰਘ ਦਾ ਉਮੀਦਵਾਰ ਵਜੋਂ ਨਾਮ ਵਾਪਸ ਲੈਣ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਜੇ ਸਿੰਘ ਨੇ ਕੁਝ ਦਿਨ ਹਲਕੇ ਵਿਚ ਇਕੱਲੇ ਫਿਰ ਕੇ ਵੇਖ ਲਿਆ ਹੈ। ਉਸ ਨੂੰ ਕਿਸੇ ਨਹੀਂ ਪੁੱਛਿਆ ਤੇ ਹਾਰ ਕੇ ਘਰ ਬੈਠ ਗਿਆ ਹੈ।

ਉਨ੍ਹਾਂ ਆਖਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਹੋਰ ਆਗੂ ਇਸ ਦੇ ਨਾਲ ਤੁਰੇ ਹੀ ਨਹੀਂ ਤੇ ਉਹ ਆਪ ਹੀ ਕੁਝ ਦਿਨ ਹਲਕੇ ਵਿਚ ਘੁੰਮਦਾ ਰਿਹਾ ਜਦੋਂ ਕਿਸੇ ਨੇ ਮੂੰਹ ਨਹੀਂ ਲਾਇਆ ਤਾਂ ਹਾਰ ਕੇ ਘਰ ਬੈਠ ਗਿਆ। ਉਧਰ, ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਨੇ ਆਖਿਆ ਹੈ ਕਿ ਜੇਜੇ ਸਿੰਘ ਦੇ ਪੱਲੇ ਹੀ ਕੁਝ ਨਹੀਂ ਹੈ। ਇਸ ਲਈ ਮੈਦਾਨ ਵਿਚੋਂ ਭੱਜ ਗਿਆ ਹੈ।

SHOW MORE